Ad-Time-For-Vacation.png

ਰੀਓ ਦੀਆਂ ਖੇਡਾਂ ‘ਤੇ ਪਿਛਲਝਾਤ ਮਾਰਦਿਆਂ

ਰੀਓ ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੇ ਦਾਅਵੇ ਵੱਡੇ ਸਨ ਪਰ ਨਤੀਜੇ ਨਮੋਸ਼ੀਜਨਕ ਨਿਕਲੇ। ਆਬਾਦੀ ਸਵਾ ਸੌ ਕਰੋੜ, ਉਲੰਪਿਕ ਤਗਮੇ ਦੋ! ਉਨ੍ਹਾਂ ਵਿਚ ਵੀ ਸੋਨ ਤਗਮਾ ਕੋਈ ਨਹੀਂ। ਉਂਜ ‘ਭਾਰਤ ਮਹਾਨ’ ਦੇ ਪਾਠਾਂ ਨਾਲ ਸਾਡੀਆਂ ਪਾਠ ਪੁਸਤਕਾਂ ਭਰੀਆਂ ਪਈਆਂ ਹਨ। 1896 ਤੋਂ ਹੁਣ ਤੱਕ 28 ਵਾਰ ਉਲੰਪਿਕ ਖੇਡਾਂ ਹੋਈਆਂ ਹਨ। ਅਮਰੀਕਾ ਦੇ ਇਕੋ ਤੈਰਾਕ ਮਾਈਕਲ ਫੈਲਪਸ ਨੇ 28 ਤਗਮੇ ਜਿੱਤ ਵਿਖਾਏ ਹਨ ਜਦ ਕਿ ਭਾਰਤ ਦੇ ਸਾਰੇ ਖਿਡਾਰੀ ਸਾਰੀਆਂ ਉਲੰਪਿਕ ਖੇਡਾਂ ‘ਚੋਂ ਮਸੀਂ 28 ਤਗਮੇ ਜਿੱਤ ਸਕੇ ਹਨ। ਸੁਆਲ ਹੈ ਜੇ ਮਾਈਕਲ ਫੈਲਪਸ ਭਾਰਤ ਵਿਚ ਜੰਮਿਆ ਹੁੰਦਾ ਤਾਂ ਕੀ ਹੁੰਦਾ? ਜਵਾਬ ਹੈ ਭਾਰਤ ਦੇ 28+28=56 ਤਗਮੇ ਹੋ ਜਾਂਦੇ ਜਾਂ ਭਾਰਤੀ ਅਧਿਕਾਰੀ ਉਹਨੂੰ ਵੀ ਲੈ ਬਹਿੰਦੇ!

ਚੀਨ ਤੇ ਕੋਰੀਆ 1951 ਦੀਆਂ ਏਸ਼ੀਆਈ ਖੇਡਾਂ ਸਮੇਂ ਭਾਰਤ ਤੋਂ ਪਿੱਛੇ ਸਨ, ਜੋ ਕਿਤੇ ਅੱਗੇ ਨਿਕਲ ਗਏ ਹਨ। ਇਹ ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਬੀਜਿੰਗ ਤੋਂ 3 ਤਗਮੇ ਜਿੱਤੇ ਸਨ, ਲੰਡਨ ਤੋਂ 6 ਪਰ ਰੀਓ ਤੋਂ 2 ਹੀ ਜਿੱਤ ਸਕਿਐ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਉਲੰਪਿਕ ਖੇਡਾਂ ‘ਚੋਂ 9 ਸੋਨ, 7 ਚਾਂਦੀ ਤੇ 12 ਕਾਂਸੀ ਦੇ ਤਗਮੇ ਜਿੱਤੇ ਹਨ। ਸੋਨ ਤਗਮਿਆਂ ਵਿਚ 8 ਹਾਕੀ ਦੇ ਹਨ ਤੇ 1 ਸ਼ੂਟਿੰਗ ਦਾ।

ਚੀਨ ਨੇ ਬੜੀਆਂ ਘੱਟ ਉਲੰਪਿਕ ਖੇਡਾਂ ‘ਚ ਭਾਗ ਲਿਆ ਹੈ। ਫਿਰ ਵੀ ਉਸ ਦੇ ਉਲੰਪਿਕ ਤਗਮਿਆਂ ਦੀ ਗਿਣਤੀ 543 ਹੋ ਗਈ ਹੈ। ਜਪਾਨ 439 ਤਗਮਿਆਂ ਤੱਕ ਪੁੱਜ ਗਿਐ ਤੇ ਦੱਖਣੀ ਕੋਰੀਆ 264 ਤੱਕ। ਤਿੰਨ ਕਰੋੜ ਲੋਕਾਂ ਦੇ ਮੁਲਕ ਕੈਨੇਡਾ ਨੇ 301 ਤਗਮੇ ਜਿੱਤੇ ਹਨ। ਬਰਤਾਨੀਆ ਦੇ ਉਲੰਪਿਕ ਤਗਮਿਆਂ ਦੀ ਗਿਣਤੀ 847 ਹੋ ਗਈ ਹੈ। ਅਮਰੀਕਾ ਨੇ 2520, ਰੂਸ 1584, ਜਰਮਨੀ 1362, ਫਰਾਂਸ 713 ਤੇ ਇਟਲੀ ਨੇ 577 ਤਗਮੇ ਜਿੱਤੇ ਹਨ। 27 ਲੱਖ ਦੀ ਆਬਾਦੀ ਵਾਲੇ ਜਮਾਇਕਾ ਨੇ 14 ਉਲੰਪਿਕ ਚੈਂਪੀਅਨ ਪੈਦਾ ਕੀਤੇ ਹਨ, ਜਿਨ੍ਹਾਂ ਵਿਚ 9 ਸੋਨ ਤਗਮੇ ਜਿੱਤਣ ਵਾਲਾ ਉਸੈਨ ਬੋਲਟ ਵੀ ਹੈ। ਨਿੱਕੇ-ਨਿੱਕੇ ਮੁਲਕਾਂ ਦੇ ਸੈਂਕੜੇ ਤਗਮਿਆਂ ਦੀ ਗਿਣਤੀ ਮੁਕਾਬਲੇ ਭਾਰਤੀਆਂ ਦਾ ਸਿਰਫ਼ 28 ਤਗਮਿਆਂ ਤੱਕ ਸੀਮਤ ਰਹਿਣਾ ਰੜਕਦਾ ਹੈ।

ਪਹਿਲਾਂ ਕਿਸੇ ਦੇਸ਼ ਦੇ ਤਕੜੇ-ਮਾੜੇ ਹੋਣ ਦਾ ਪਤਾ ਲੜਾਈ ਦੇ ਮੈਦਾਨ ਵਿਚ ਲੱਗਦਾ ਸੀ। ਹੁਣ ਤਕੜੇ-ਮਾੜੇ ਦਾ ਪਤਾ ਖੇਡਾਂ ਦੇ ਮੈਦਾਨ ਵਿਚ ਲਗਦਾ ਹੈ। ਭਾਰਤ ਪਹਿਲਾਂ ਹਾਕੀ ਦੀ ਖੇਡ ਵਿਚ ਤਗਮਾ ਜਿੱਤਦਾ ਸੀ, ਜੋ 1980 ਤੋਂ ਪਿੱਛੋਂ ਕਦੇ ਹੱਥ ਨਾ ਆਇਆ। ਲੰਡਨ ਦੀਆਂ ਉਲੰਪਿਕ ਖੇਡਾਂ ‘ਚ ਕਿਸੇ ਪੰਜਾਬੀ ਖਿਡਾਰੀ ਨੇ ਕੋਈ ਤਗਮਾ ਨਹੀਂ ਸੀ ਜਿੱਤਿਆ। ਹਰਿਆਣੇ ਦੇ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਗਗਨ ਨਾਰੰਗ ਤੇ ਸਾਇਨਾ ਨੇਹਵਾਲ ਨੇ ਚਾਂਦੀ ਤੇ ਕਾਂਸੀ ਦੇ ਚਾਰ ਤਗਮੇ ਜਿੱਤੇ ਸਨ। ਹਰਿਆਣੇ ਦੀ ਹੀ ਕ੍ਰਿਸ਼ਨਾ ਪੂਨੀਆ 63.62 ਮੀਟਰ ਦੂਰ ਡਿਸਕਸ ਸੁੱਟ ਕੇ 7ਵੇਂ ਥਾਂ ਰਹੀ ਸੀ। ਰੀਓ ‘ਚ ਹਰਿਆਣਵੀ ਛੋਹਰੀ ਸਾਕਸ਼ੀ ਮਲਿਕ ਕਾਂਸੀ ਦਾ ਤਗਮਾ ਜਿੱਤੀ ਹੈ। ਖੇਡਾਂ ਵਿਚ ਪੰਜਾਬ ਹਰਿਆਣੇ ਤੋਂ ਕਾਫੀ ਅੱਗੇ ਹੁੰਦਾ ਸੀ, ਹੁਣ ਪਿੱਛੇ ਜਾ ਪਿਆ। ਕਾਰਨ ਕਿਸੇ ਨੇ ਸੋਚਿਆ?

ਰੀਓ ‘ਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ, ਬਰਤਾਨੀਆ ਨੇ 27, 13, 17, ਚੀਨ ਨੇ 26, 18, 26, ਰੂਸ ਨੇ 19, 18, 19, ਜਰਮਨੀ ਨੇ 17, 19, 15, ਜਪਾਨ ਨੇ 12, 8, 21, ਫਰਾਂਸ ਨੇ 10, 18, 14, ਦੱਖਣੀ ਕੋਰੀਆ ਨੇ 9, 3, 9, ਇਟਲੀ ਨੇ 8, 12, 8 ਤੇ ਆਸਟ੍ਰੇਲੀਆ ਨੇ 8, 11, 8, ਤਗਮੇ ਜਿੱਤੇ ਹਨ। 59 ਦੇਸ਼ ਐਸੇ ਹਨ, ਜਿਨ੍ਹਾਂ ਨੇ 1 ਜਾਂ ਵੱਧ ਸੋਨ ਤਗਮੇ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਨੇ ਕਾਂਸੀ ਦੇ ਤਗਮੇ ਜਿੱਤੇ। 28 ਉਲੰਪਿਕ ਖੇਡਾਂ ‘ਚੋਂ ਏਸ਼ੀਆ ‘ਚ 3 ਵਾਰ ਹੋਈਆਂ-ਟੋਕੀਓ, ਸਿਓਲ ਤੇ ਬੀਜਿੰਗ। ਦੱਖਣੀ ਅਮਰੀਕਾ ‘ਚ ਇਕੋ ਵਾਰ 2016 ‘ਚ ਹੋਈਆਂ ਹਨ। 2020 ਦੀਆਂ ਉਲੰਪਿਕ ਖੇਡਾਂ ਦੂਜੀ ਵਾਰ ਟੋਕੀਓ ‘ਚ ਹੋਣਗੀਆਂ। 2024 ਦੀਆਂ ਖੇਡਾਂ ਦਾ ਫੈਸਲਾ 2017 ਵਿਚ ਹੋਵੇਗਾ। ਭਾਰਤ ਨੇ ਉਲੰਪਿਕ ਖੇਡਾਂ ਕਰਾਉਣ ਦੀ ਕਦੇ ਅਰਜ਼ੀ ਨਹੀਂ ਦਿੱਤੀ। ਉਲੰਪਿਕ ਖੇਡਾਂ ਦੇ ਆਪਸ ਵਿਚ ਪ੍ਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਬੀਜਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿਚ 30 ਟੁੱਟੇ। ਰੀਓ ‘ਚ 65 ਉਲੰਪਿਕ ਤੇ 19 ਵਰਲਡ ਰਿਕਾਰਡ ਟੁੱਟੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.