ਟੋਰਾਂਟੋ, : 20 ਜਨਵਰੀ 2017 ਨੂੰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਸ਼ੁਰੂ ਤੋਂ ਹੀ ਟਰੰਪ ਨੇ ਮੀਡੀਆ ਨੂੰ ਅਪਣੇ ਨਿਸ਼ਾਨੇ ‘ਤੇ ਰੱਖਿਆ ਹੈ। ਉਨ੍ਹਾਂ ਨੇ ਫੇਕ ਨਿਊਜ਼ ਐਵਾਰਡ ਤੱਕ ਵੰਡ ਦਿੱਤੇ ਲੇਕਿਨ ਖੁਦ ਟਰੰਪ ਨੇ ਇਸ ਦੌਰਾਨ ਕਿੰਨੇ ਝੂਠੇ ਵਾਅਦੇ ਕੀਤੇ ਹਨ ਕੀ ਆਪ ਇਹ ਜਾਣਦੇ ਹਨ? ਆਓ ਅਸੀਂ ਤੁਹਾਨੂੰ ਦੱਸਦੇ ਹਾਂ।
ਟੋਰਾਂਟੋ ਸਟਾਰ ਨੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਲੈ ਕੇ 1 ਜੁਲਾਈ 2018 ਤੱਕ ਬੋਲੇ ਗਏ ਹਰ ਸ਼ਬਦ ਦਾ ਬਿਉਰਾ ਦਿੱਤਾ ਹੈ। ਖ਼ਬਰ ਮੁਤਾਬਕ ਅਪਣੇ ਅਜੇ ਤੱਕ ਦੇ ਕਾਰਜਕਾਲ ਵਿਚ ਟਰੰਪ ਨੇ ਇਕ ਦੋ ਨਹੀਂ ਬਲਕਿ ਪੂਰੇ 1 ਹਜ਼ਾਰ 925 ਵਾਰ ਝੂਠੇ ਦਾਅਵੇ ਕੀਤੇ ਹਨ। ਬੀਤੇ 18 ਮਹੀਨਿਆਂ ਵਿਚ ਟਰੰਪ ਨੇ ਕੁੱਲ 13 ਲੱਖ 40 ਹਜ਼ਾਰ 330 ਸ਼ਬਦ ਬੋਲੇ ਹਨ ਅਤੇ ਇਨ੍ਹਾਂ ਵਿਚੋਂ 5.1 ਪ੍ਰਤੀਸ਼ਤ ਹਿੱਸਾ ਝੂਠਾ ਸੀ। ਜੇਕਰ ਸਾਲ 2017 ਦਾ ਔਸਤ ਦੇਖਣ ਤਾਂ ਟਰੰਪ ਨੇ ਲਗਭਗ ਰੋਜ਼ਾਨਾ 2.1 ਝੂਠੇ ਕੀਤੇ। ਹਾਲਾਂਕਿ ਇਸ ਸਾਲ ਇਹ ਔਸਤ ਵਧ ਕੇ 5.1 ਹੋ ਗਈ ਹੈ। ਯਾਨੀ ਟਰੰਪ ਜੋ ਵੀ ਕਹਿੰਦੇ ਹਨ ਉਨ੍ਹਾਂ ਦਾ ਹਰ 14 ਵਿਚੋਂ 2 ਸ਼ਬਦ ਝੂਠਾ ਹੁੰਦਾ ਹੈ। ਅਖ਼ਬਾਰ ਮੁਤਾਬਕ ਟਰੰਪ ਨੇ ਸਭ ਤੋਂ ਜ਼ਿਆਦਾ 648 ਵਾਰ ਝੂਠ ਅਪਣੇ ਭਾਸ਼ਣ ਵਿਚ ਬੋਲਿਆ ਹੈ। ਇਸ ਤੋਂ ਬਾਅਦ ਇੰਟਰਵਿਊ ਵਿਚ 380 ਵਾਰ, ਬਿਆਨਾਂ ਵਿਚ 369 ਵਾਰ, ਟਵਿਟਰ ‘ਤੇ 330 ਵਾਰ ਅਤੇ ਪ੍ਰੈਸ ਕਾਨਫਰੰਸਾਂ ਵਿਚ 192 ਵਾਰ ਝੂਠੇ ਦਾਅਵੇ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਵਾਰ ਝੂਠੇ ਦਾਅਵੇ ਕੀਤੇ ਹਨ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


