ਵਾਸ਼ਿੰਗਟਨ:- ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਐਂਟਰੀ ਰੋਕ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਦਰਮਿਆਨ ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਾਲਡ ਟਰੰਪ ਦੀ ਤਰਜ਼ੀਹ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਕਿ ਅਮਰੀਕਾ ਦੀ ਸੁਰੱਖਿਆ ਕਰਨਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਰਾਸ਼ਟਰਪਤੀ ਦਾ ਪਹਿਲਾ ਟੀਚਾ ਹਮੇਸ਼ਾ ਤੋਂ ਹੀ ਅਮਰੀਕਾ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨਾ ਰਿਹਾ ਹੈ, ਨਾ ਕਿ ਧਰਮ ‘ਤੇ।”ਸਪਾਈਸਰ ਨੇ ਕਿਹਾ, ”ਰਾਸ਼ਟਰਪਤੀ ਸਮਝਦੇ ਹਨ ਕਿ ਇਹ ਧਾਰਮਿਕ ਸਮੱਸਿਆ ਨਹੀਂ ਹੈ, ਇਹ ਕਟੜਤਾ ਦੀ ਸਮੱਸਿਆ ਹੈ। ਇਸਲਾਮ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਲਈ ਇੱਥੇ ਆਉਣ ਵਾਲੇ ਕਟੜਪੰਥੀ ਇਸਲਾਮੀ ਅੱਤਵਾਦੀਆਂ ਵਿਚਾਲੇ ਬਹੁਤ ਵੱਡਾ ਫਰਕ ਹੈ।”ਪ੍ਰੈੱਸ ਸਕੱਤਰ ਇਕ ਆਡੀਓ ਰਿਕਾਰਡਿੰਗ ਜ਼ਰੀਏ ਸੰਬੰਧਤ ਪ੍ਰਸ਼ਨ ਦਾ ਜਵਾਬ ਦੇ ਰਹੇ ਸਨ, ਜਿਸ ‘ਚ ਵ੍ਹਾਈਟ ਹਾਊਸ ਦੇ ਮੁੱਖ ਰਣਨੀਤੀਕਾਰ ਸਟੀਵ ਬੈਨਨ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਇਸਲਾਮ ‘ਹਨੇਰੇ ਨਾਲ ਭਰਿਆ ਧਰਮ’ ਹੈ। ਸਪਾਈਸਰ ਤੋਂ ਪੁੱਛਿਆ ਗਿਆ ਸੀ, ”ਕੀ ਰਾਸ਼ਟਰਪਤੀ ਵੀ ਇਸਲਾਮ ਧਰਮ ਦੇ ਮਾਮਲੇ ‘ਚ ਆਪਣੇ ਮੁੱਖ ਰਣਨੀਤੀਕਾਰ ਦੇ ਵਿਚਾਰਾਂ ਤੋਂ ਸਹਿਮਤ ਹਨ?” ਇਸ ਦੇ ਜਵਾਬ ‘ਚ ਪ੍ਰੈੱਸ ਸਕੱਤਰ ਨੇ ਕਿਹਾ, ”ਨਹੀਂ, ਮੈਂ ਮੰਨਦਾ ਹਾਂ ਕਿ ਰਾਸ਼ਟਰਪਤੀ ਇਸ ਮਾਮਲੇ ‘ਚ ਬਿਲਕੁਲ ਸਪੱਸ਼ਟ ਹਨ ਕਿ ਉਨ੍ਹਾਂ ਦਾ ਮੁੱਖ ਟੀਚਾ ਕਿਸੇ ਦੇ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ।”
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


