Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਰੰਪ ਦੇ ਫ਼ੈਸਲੇ ਨਾਲ ਅਮਰੀਕੀ ਵਿਦੇਸ਼ ਵਿਭਾਗ ‘ਚ ਪਈ ਫੁੱਟ

By Admin Published 2 min read

ਵਾਸ਼ਿੰਗਟਨ 2 ਫਰਵਰੀ (ਮਪ) ਡੋਨਾਲਡ ਟਰੰਪ ਦੇ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਪਾਬੰਦੀ ਲਾਉਣ ਦੇ ਹੁਕਮ ‘ਤੇ ਅਮਰੀਕਾ ਦੇ ਅੰਦਰ ਵਿਰੋਧ ਦੇ ਸੁਰ ਤੇਜ਼ ਹੋਣ ਲੱਗੇ ਹਨ। ਵਾਈਟ ਹਾਊਸ ਵਲੋਂ ਜਾਰੀ ਚਿਤਾਵਨੀ ਦੇ ਬਾਵਜੂਦ ਅਮਰੀਕੀ ਵਿਦੇਸ਼ ਵਿਭਾਗ ਦੇ ਲਗਭਗ 900 ਅਧਿਕਾਰੀਆਂ ਨੇ ਮੁਸਲਮਾਨ ਬਹੁਮਤ ਵਾਲੇ ਸੱਤ ਦੇਸ਼ਾਂ ਦੇ ਨਾਗਰਿਕਾਂ ਅਤੇ ਸ਼ਰਨਾਰਥੀਆਂ ‘ਤੇ ਰੋਕ ਲਾਉਣ ਦੇ ਡੋਨਾਲੰਡ ਟਰੰਪ ਦੇ ਫ਼ੈਸਲੇ ਦੇ ਖ਼ਿਲਾਫ਼ ਇਕ ਦਸਤਾਵੇਜ਼ ‘ਤੇ ਦਸਤਖਤ ਕਰ ਦਿੱਤੇ ਹਨ। ਸੋਮਵਾਰ ਨੂੰ ਅਮਰੀਕਾ ਦੀ ਕਾਰਜਕਾਰੀ ਅਟਾਰਨੀ ਜਨਰਲ ਨੇ ਵੀ ਟਰੰਪ ਦਾ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਅਸਹਿਮਤੀ ਦਸਤਾਵੇਜ਼ ਪ੍ਰਬੰਧਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਜਦ ਇਸ ਮੁਹਿੰਮ ਦੀ ਖ਼ਬਰ ਆਈ ਸੀ ਤਾਂ ਵਾਈਟ ਹਾਊਸ ਦੇ ਬੁਲਾਰੇ ਨੇ ਬੇਹੱਦ ਕੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਸੀ ਕਿ ਜੋ ਲੋਕ ਇਸ ਨੀਤੀ ਨਾਲ ਅਸਹਿਮਤ ਹਨ ਉਹ ਛੱਡ ਕੇ ਜਾ ਸਕਦੇ ਹਨ। ਦਸਤਾਵੇਜ਼ ਅਨੁਸਾਰ ਟਰੰਪ ਨੇ ਜੋ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਉਹ ਅਮਰੀਕਾ ਦੇ ਖ਼ਿਲਾਫ ਹੈ ਅਤੇ ਇਸ ਨਾਲ ਪੂਰੀ ਦੁਨੀਆ ਵਿਚ ਅਮਰੀਕਾ ਵਿਰੋਧੀ ਭਾਵਨਾਵਾਂ ਨੂੰ ਹਵਾ ਮਿਲੇਗੀ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਲਿਖਿਆ ਹੈ ਕਿ ਉਹ ਨੀਤੀ ਜੋ 20 ਕਰੋੜ ਜਾਇਜ਼ ਯਾਤਰੀਆਂ ਨੂੰ ਇਸ ਮਕਸਦ ਤੋਂ ਰੋਕਦੀ ਹੈ ਕਿ ਇਸ ਨਾਲ ਕੁਝ ਗਿਣੇ ਚੁਣੇ ਉਨ੍ਹਾਂ ਲੋਕਾਂ ਨੂੰ ਰੋਕਿਆ ਜਾ ਸਕੇਗਾ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ ਉਹ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਵਿਚ ਕਾਰਗਰ ਨਹੀਂ ਹੋਵੇਗੀ। ਵਿਦੇਸ਼ ਵਿਭਾਗ ਦੇ ਅਧਿਕਾਰੀ ਅਸਹਿਮਤੀ ਦਸਤਾਵੇਜ਼ ਪ੍ਰਬੰਧਨ ਦੇ ਜ਼ਰੀਏ ਪ੍ਰਸ਼ਾਸਨ ਦੀ ਨੀਤੀਆਂ ਦੇ ਖ਼ਿਲਾਫ਼ ਅਸਹਿਮਤੀ ਜਤਾ ਸਕਦੇ ਹਨ। ਸੋਮਵਾਰ ਨੂੰ ਅਮਰੀਕਾ ਦੀ ਕਾਰਜਕਾਰੀ ਅਟਾਰਨੀ ਜਨਰਲ ਨੇ ਵੀ ਟਰੰਪ ਦਾ ਇਹ ਆਦੇਸ਼ ਮੰਨਣ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਇਸ ਆਦੇਸ਼ ਨਾਲ ਸਹਿਮਤ ਨਹੀਂ ਹੈ। ਇਕ ਘੰਟੇ ਬਾਅਦ ਹੀ ਟਰੰਪ ਨੇ ਉਨ੍ਹਾਂ ਬਰਖਾਸਤ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਸੀ। ਟਰੰਪ ਸੱਤ ਮੁਸਲਿਮ ਬਹੁਗਿਣਤੀ ਆਬਾਦੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਆਉਣ ‘ਤੇ ਰੋਕ ਲਾਉਣਾ ਦੇ ਅਪਣੇ ਫ਼ੈਸਲੇ ‘ਤੇ ਅੜੇ ਹੋਏ ਨਜ਼ਰ ਆ ਰਹੇ ਹਨ, ਲੇਕਿਨ ਪੂਰੇ ਦੇਸ਼ ਵਿਚ ਅਤੇ ਉਨ੍ਹਾਂ ਦੀ ਅਪਣੀ ਪਾਰਟੀ ਦੇ ਕੁਝ ਸਾਂਸਦਾਂ ਵਲੋਂ ਵੀ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp