ਆਈਏਐਨਐਸ, ਨਵੀਂ ਦਿੱਲੀ/ਚੰਡੀਗੜ੍ਹ : Gurpatwant Singh Pannu Provocative Video Released: ਖਾਲਿਸਤਾਨ ਸਮਰਥਕ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਉਸ ਨੇ ਇਕ ਵਾਰ ਫਿਰ ਭੜਕਾਊ ਵੀਡੀਓ ਜਾਰੀ ਕਰ ਕੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਪੰਨੂ ਨੇ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਜਾ ਰਹੇ ਰਾਮ ਮੰਦਰ ਪ੍ਰਾਣ ਪ੍ਰਤੀਸਥਾ ਖਿਲਾਫ ਭੀੜ ਭੜਕਾਉਣ ਦੀ ਕੋਸ਼ਿਸ਼ ਕੀਤੀ।

ਉਸ ਨੇ 22 ਜਨਵਰੀ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅਯੁੱਧਿਆ ਤਕ ਦੇ ਹਵਾਈ ਅੱਡੇ ਬੰਦ ਕਰਨ ਦੀ ਧਮਕੀ ਵੀ ਦਿੱਤੀ ਹੈ। ਸੋਮਵਾਰ ਨੂੰ ਜਾਰੀ ਭੜਕਾਊ ਸੰਦੇਸ਼ ਵੀਡੀਓ ‘ਚ ਪੰਨੂ ਨੇ ਵਿਸ਼ੇਸ਼ ਭਾਈਚਾਰੇ ਨੂੰ ਭਾਰਤ ਤੋਂ ਵੱਖਰਾ ਉਰਦਿਸਤਾਨ ਨਾਂ ਦਾ ਦੇਸ਼ ਬਣਾਉਣ ਲਈ ਕਿਹਾ ਹੈ। ਵੀਡੀਓ ‘ਚ ਇਸ ਪ੍ਰੋਗਰਾਮ ਦਾ ਵਿਰੋਧ ਕਰਨ ਦੀ ਗੱਲ ਕਹੀ ਗਈ ਹੈ। ਖਾਲਿਸਤਾਨ ਪੱਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਇਹ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਯੁੱਧਿਆ ‘ਚ ਰਾਮ ਮੰਦਿਰ ‘ਚ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ।

ਇਸ ਪ੍ਰੋਗਰਾਮ ‘ਚ ਇਕ ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਣ ਜਾ ਰਹੇ ਹਨ। ਹਾਲ ਹੀ ‘ਚ ਖੋਲ੍ਹੇ ਗਏ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੁਣ ਤਕ 40 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ ਹਨ। ਮੈਗਾ ਈਵੈਂਟ ਦੌਰਾਨ ਚਾਰਟਰਡ ਜਹਾਜ਼ਾਂ ਨੂੰ ਲੈਂਡ ਕਰਨ ਲਈ ਇਹ ਬੇਨਤੀਆਂ ਪ੍ਰਾਪਤ ਹੋਈਆਂ ਹਨ। ਪੰਨੂ ਨੇ ਪਿਛਲੇ ਹਫ਼ਤੇ ਇਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿਚ ਉਸਨੇ 12 ਮਾਰਚ ਤੋਂ ਬੰਬੇ ਸਟਾਕ ਐਕਸਚੇਂਜ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।