ਡਿਜੀਟਲ ਡੈਸਕ, ਜੈਪੁਰ: ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਦੀ ਹੱਤਿਆ ਕਰਨ ਵਾਲੇ ਸ਼ੂਟਰ ਰੋਹਿਤ ਦੇ ਘਰ ‘ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ ਹੈ। ਦੋਸ਼ੀਆਂ ਨੇ ਬੀਤੀ 5 ਦਸੰਬਰ ਨੂੰ ਗੋਗਾਮੈੜੀ ਦੀ ਸ਼ਰ੍ਹੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਦੀ ਹੱਤਿਆ ਤੋਂ ਬਾਅਦ ਜੈਪੁਰ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।

ਮਾਮਲੇ ‘ਚ ਪੁਲਿਸ ਨੇ ਕੁੱਲ ਸੱਤ ਜਣਿਆਂ ਨੂੰ ਪਾਰਟੀ ਬਣਾਇਆ ਸੀ। ਸਾਰਿਆਂ ਨੂੰ ਅਜਮੇਰ ਸੈਂਟਰਲ ਜੇਲ੍ਹ ‘ਚ ਰੱਖਿਆ ਗਿਆ ਹੈ। ਐੱਨਆਈਏ ਮਾਮਲਿਆਂ ਨਾਲ ਜੁੜੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਨੂੰ ਦੋ ਜਨਵਰੀ ਤੱਕ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ‘ਚ ਲੁਕੇ ਰਾਜਸਥਾਨ ਦੇ ਖੂੰਖਾਰ ਗੈਂਗਸਰ ਰੋਹਿਤ ਗੋਦਾਰਾ ਨੇ ਆਪਣੇ ਸ਼ੂਟਰਾਂ ਦੇ ਜ਼ਰੀਏ ਗੋਗਾਮੈੜੀ ਦੀ ਹੱਤਿਆ ਕਰਵਾਈ।

2017 ‘ਚ ਰਾਜਸਥਾਨ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਮੁਕਾਬਲੇ ‘ਚ ਖੂੰਖਾਰ ਅਨੰਦਪਾਲ ਸਿੰਘ ਦੀ ਹੱਤਿਆ ਕਰਨ ਦੇ ਕੁਝ ਸਮੇਂ ਬਾਅਦ ਅਨੰਦਪਾਲ ਦੀ ਬੇਟੀ ਚਰਨਜੀਤ ਸਿੰਘ ਉਰਫ਼ ਚੀਨੂੰ ਨੇ ਰੋਹਿਤ ਗੋਦਾਰਾ ਨਾਲ ਮਿਲ ਕੇ ਗੋਗਾਮੈੜੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਸੀ, ਪਰ ਪੀਐੱਸਓ (ਨਿੱਜੀ ਸੁਰੱਖਿਆ ਅਧਿਕਾਰੀ) ਰੱਖਣ ਕਾਰਨ ਰੋਹਿਤ ਗੋਦਾਰਾ ਸਾਜ਼ਿਸ਼ ‘ਚ ਕਾਮਯਾਬ ਨਹੀਂ ਹੋ ਰਿਹਾ ਸੀ।


ਕਈ ਸਾਜ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਸ਼ੂਟਰਾਂ ਨਾਲ ਮੁਲਾਕਾਤ

ਕਈ ਸਾਜ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਅਖੀਰ ਗੋਦਾਰਾ ਨੇ ਦੋਵੇਂ ਸ਼ੂਟਰਾਂ ਜ਼ਰੀਏ ਪਹਿਲਾਂ ਗੋਗਾਮੈੜੀ ਦੇ ਖ਼ਾਸ ਕਰੀਬ ਨਵੀਨ ਸ਼ੇਖਾਵਤ ਨਾਲ ਦੋਸਤੀ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਨਵੀਨ ਸ਼ੇਖਾਵਤ ਦੇ ਜ਼ਰੀਏ ਗੋਗਾਮੈੜੀ ਨਾਲ ਉਸ ਦੇ ਘਰ ਜਾ ਕੇ ਮੁਲਾਕਾਤ ਕਰਨ ਦਾ ਨਾਟਕ ਕਰ ਕੇ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।