Skip to content
Monday, October 26, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਰਾਜਨਾਥ ਸਿੰਘ ਨੇ ਚੀਨੀ ਹਮਲੇ ‘ਤੇ ਨਿਸ਼ਾਨਾ ਸਾਧਿਆ

By Admin Published 1 min read
ਏਜੰਸੀਆਂ, ਮਾਸਕੋ : ਮਾਸਕੋ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਐਸਸੀਓ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਇਸ ਸਾਂਝੀ ਮੀਟਿੰਗ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਹੈ।
ਰਾਜਨਾਥ ਸਿੰਘ ਨੇ ਚੀਨ ਦਾ ਨਾਂ ਲਏ ਬਿਨਾ ਖੇਤਰ ਵਿਚ ਉਸ ਦੀ ਹਮਲਾਵਰ ਕਾਰਵਾਈ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਤਭੇਦਾਂ ਦਾ ਸ਼ਾਂਤੀਪੂਰਨ ਹੱਲ ਕੱਢਣਾ ਦਾ ਪੱਖ ਪੁਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ, ਸਥਿਰ ਅਤੇ ਸੁਰੱਖਿਅਤ ਐਸ.ਸੀ.ਓ ਸੈਕਟਰ ਲਈ ਜ਼ਰੂਰੀ ਹੈ ਕਿ ਮੈਂਬਰਾਂ ਨੂੰ ਇੱਕ ਦੂਜੇ ਉੱਤੇ ਭਰੋਸਾ ਹੋਵੇ …. ਅਤੇ ਨਾਲ ਹੀ ਸੰਵੇਦਨਸ਼ੀਲਤਾ ਅਤੇ ਗੈਰ-ਹਮਲਾਵਰਤਾ ਦੇ ਸਬੂਤ ਦਿੱਤਾ ਜਾਵੇ।ਰੱਖਿਆ ਮੰਤਰੀ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸੁਰੱਖਿਆ ਦਾ ਮੁੱਦਾ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਰਬ ਦੀ ਖਾੜੀ ਦੀ ਮੌਜੂਦਾ ਸਥਿਤੀ ਬਾਰੇ ਵੀ ਭਾਰਤ ਬਹੁਤ ਚਿੰਤਤ ਹੈ। ਅਸੀਂ ਖਾੜੀ ਖੇਤਰ ਦੇ ਦੇਸ਼ਾਂ ਨੂੰ ਆਪਸੀ ਸਤਿਕਾਰ ਅਤੇ ਪ੍ਰਭੂਸੱਤਾ ਦੇ ਅਧਾਰ ‘ਤੇ ਗੱਲਬਾਤ ਰਾਹੀਂ ਮਤਭੇਦਾਂ ਨੂੰ ਹੱਲ ਕਰਨ ਦਾ ਸੱਦਾ ਦਿੰਦੇ ਹਾਂ।
Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp