Skip to content
Monday, October 26, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਮੋਗਾ ’ਚ ਦਿਨ ਦਿਹਾੜੇ ਚੌਲ ਵਪਾਰੀ ਦੇ ਪੁੱਤਰ ਨੂੰ ਗੋਲੀਆਂ ਮਾਰੀਆਂ

By Admin Published 1 min read

ਮੋਗਾ, 4 ਸਤੰਬਰ

ਇਥੇ ਸ਼ਹਿਰ ਅੰਦਰ ਪੁਰਾਣੀ ਅਨਾਜ ਮੰਡੀ ਵਿਖੇ ਚੌਲ ਵਪਾਰੀ ਦੇ ਪੁੱਤਰ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਦੋ ਗੋਲੀਆਂ ਪੇਟ ’ਚ ਲੱਗੀਆਂ ਹਨ। ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਇਸ ਘਟਨਾਂ ਮਗਰੋਂ ਖੇਤਰ’ਚ ਸਹਿਮ ਦਾ ਮਾਹੌਲ ਹੈ। ਸ਼ਹਿਰੀ ਦੀ ਪੁਰਾਣੀ ਅਨਾਜ ਮੰਡੀ ਵਿਖੇ ਰਾਮ ਪਾਲ ਅਤੇ ਕੁਲਦੀਪ ਕੁਮਾਰ ਸਾਂਝਾ ਚੌਲ ਵਪਾਰ ਕਰਦੇ ਹਨ। ਵਪਾਰੀ ਕੁਲਦੀਪ ਦਾ ਪੁੱਤਰ ਕਾਕੂ ਸ਼ਾਮ ਕਰੀਬ 4 ਵਜੇ ਦੁਕਾਨ ਉੱਤੇ ਬੈਠਾ ਸੀ[ਦੋ ਨੌਜਵਾਨ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਆਏ ਅਤੇ ਉਨ੍ਹਾਂ ਪਿਸਤੌਲ ਤਾਣ ਲਈ ਤਾਂ ਵਪਾਰੀ ਦਾ ਪੁੱਤਰ ਉਨ੍ਹਾਂ ਦਾ ਮੁਕਾਬਲਾ ਕਰਨ ਲੱਗਿਆ। ਇਸ ਦੌਰਾਨ ਇੱਕ ਨੌਜਵਾਨ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ ਅਤੇ ਦੋ ਗੋਲੀਆਂ ਨੌਜਵਾਨ ਦੇ ਪੇਟ ’ਚ ਲੱਗ ਗਈਆਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp