Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਮੋਦੀ ਸਰਕਾਰ ਦੇਸ਼ ਨੂੰ ਵਿੱਤੀ ਐਮਰਜੈਂਸੀ ਵੱਲ ਧੱਕ ਰਹੀ ਹੈ: ਕਾਂਗਰਸ

By uscreative Published 2 min read

ਨਵੀਂ ਦਿੱਲੀ, 3 ਸਤੰਬਰ

ਕਾਂਗਰਸ ਨੇ ਅੱਜ ਕਥਿਤ ਦੋਸ਼ ਲਾਇਆ ਕਿ ਕੇਂਦਰ ਦੇ ਮੋਦੀ ਸਰਕਾਰ ਦੇਸ਼ ਨੂੰ ਆਰਥਿਕ ਢਾਹ ਲਾਊਣ ਅਤੇ ਵਿੱਤੀ ਐਮਰਜੈਂਸੀ ਵੱਲ ਧੱਕ ਰਹੀ ਹੈ ਅਤੇ ਕਿਹਾ ਕਿ ਜੀਐੱਸਟੀ ਅਤੇ ਤਾਲਬੰਦੀ ‘ਚੰਗੇ ਕਦਮ’ ਨਹੀ ਬਲਕਿ ‘ਤਬਾਹਕੁੰਨ ਕਦਮ’ ਸਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਹਿਲੀ ਤਿਮਾਹੀ ’ਚ ਘਟਿਆ ਕੁੱਲ ਘਰੇਲੂ ਊਤਪਾਦਨ (ਜੀਡੀਪੀ) ਹਰ ਭਾਰਤੀ ਦੇ ਔਸਤ ਆਮਦਨ ’ਤੇ ਮਾੜਾ ਅਸਰ ਪਾਵੇਗਾ। ਜੇਕਰ ਪੂਰੇ ਸਾਲ ’ਚ ਜੀਡੀਪੀ 11 ਫ਼ੀਸਦੀ ਡਿੱਗਦੀ ਹੈ ਤਾਂ ਹਰ ਵਿਅਕਤੀ ਨੂੰ ਲੱਗਪਗ 15 ਹਜ਼ਾਰ ਰੁਪਏ ਘਾਟੇ ਦੀ ਸੰਭਾਵਨਾ ਹੈ। ਊਨ੍ਹਾਂ ਕਿਹਾ ਕਿ ਸਰਕਾਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਹੋਰ ਸਮਾਂ ਅਹੁਦੇ ’ਤੇ ਨਹੀਂ ਰਹਿਣਾ ਚਾਹੀਦਾ ਹੈ ਕਿਊਂਕਿ ਊਨ੍ਹਾਂ ਨੇ ਦੇਸ਼ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈ। ਅਜਿਹਾ ਭਾਰਤ ਦੇ ਇਤਿਹਾਸ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਇਸੇ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਭਾਰਤ ਦੇ ਅਸੰਗਠਿਤ ਸੈਕਟਰ ’ਤੇ ਹਮਲਾ ਸੀ ਅਤੇ ਦੇਸ਼ ਨੂੰ ਇਸ ਨੂੰ ਪਛਾਣ ਕੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਊਨ੍ਹਾਂ ਇਹ ਵੀ ਕਿਹਾ ਕਿ ਊੱਚ ਕੀਮਤ ਵਾਲੇ ਨੋਟਾਂ ਨੂੰ ਖ਼ਤਮ ਕਰਨਾ ਦੇਸ਼ ਦੇ ਗਰੀਬ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ’ਤੇ ਇੱਕ ਹਮਲਾ ਸੀ। ਵੀਡੀਓ ਸੀਰੀਜ਼ ਦੇ ਦੂਜੇ ਭਾਗ ’ਚ ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਆਰਥਿਕਤਾ ਨੂੰ ਕੈਸ਼ਲੈੱਸ ਬਣਾਊਣ ਦੀ ਇੱਛਾ ਰੱਖਦੇ ਹਨ ਪਰ ਅਸੰਗਠਿਤ ਸੈਕਟਰ ਵੱਲ ਇਸ਼ਾਰਾ ਕਰਦਿਆਂ ਊਨ੍ਹਾਂ ਕਿਹਾ ਕਿ ਇਸ ਵਿੱਚ ਗਰੀਬ, ਕਿਸਾਨ, ਮਜ਼ਦੂਰ ਅਤੇ ਛੋਟੇ ਵਪਾਰੀ ਕੈਸ਼ ’ਤੇ ਕੰਮ ਕਰਦੇ ਹਨ। -ਪੀਟੀਆਈ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp