ਦਲਵਿੰਦਰ ਸਿੰਘ ਰਛੀਨ, ਰਾਏਕੋਟ : ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ‘ਚ ਰਾਏਕੋਟ ਸ਼ਹਿਰ ਦੇ ਭਾਜਪਾਈ ਆਗੂਆਂ ਤੇ ਵਰਕਰਾਂ ਨੇ ਸਰਕਲ ਪ੍ਰਧਾਨ ਮਹੰਤ ਰਾਜਪਾਲ ਦਾਸ ਦੀ ਅਗਵਾਈ ਹੇਠ ਸਥਾਨਕ ਤਲਵੰਡੀ ਗੇਟ ਅੱਗੇ ਲੱਡੂ ਵੰਡੇ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਪਿਲ ਗਰਗ ਨੇ ਕਿਹਾ ਇਹ ਵਿਕਾਸ ਤੇ ਵਿਸ਼ਵਾਸ ਦੀ ਜਿੱਤ ਹੈ, ਕਿਉਂਕਿ ਭਾਜਪਾ ਨੇ ਆਪਣੇ ਸਾਢੇ 9 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦਾ ਮਨ ਜਿੱਤਿਆ ਹੈ। ਉਨ੍ਹਾਂ ਕਿਹਾ ਕਾਂਗਰਸ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿਤਾ ਹੈ ਤੇ ਭਾਜਪਾ ਹਰਾਉਣ ਲਈ ਜੋ ਗਠਜੋੜ ਬਣਾਇਆ ਜਾ ਰਿਹਾ ਸੀ, ਉਹ ਵੀ ਫਲਾਪ ਹੋ ਗਿਆ, ਜਦਕਿ ਇਨ੍ਹਾਂ ਨਤੀਜਿਆਂ ਤੋ ਸਪੱਸ਼ਟ ਹੋ ਚੁੱਕਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।

ਕਪਿਲ ਗਰਗ ਨੇ ਕਿਹਾ ਇਸ ਵੱਡੀ ਜਿੱਤ ਨਾਲ ਪੰਜਾਬ ‘ਚ ਭਾਜਪਾ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਪੰਜਾਬ ‘ਚੋਂ ਵੱਡੀ ਜਿੱਤ ਪ੍ਰਰਾਪਤ ਕਰੇਗੀ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਅਜੇ ਗਿੱਲ, ਸਰਕਲ ਜਨਰਲ ਸਕੱਤਰ ਅਸ਼ੋਕ ਕਨੋਜੀਆ, ਮੀਤ ਪ੍ਰਧਾਨ ਜੈ ਪ੍ਰਕਾਸ਼, ਮੰਡਲ ਪ੍ਰਧਾਨ ਦੀਪਕ ਬਾਂਸਲ, ਭਾਜਪਾ ਆਗੂ ਮਨੋਜ ਜੈਨ, ਯੁਵਾ ਮੋਰਚਾ ਪ੍ਰਧਾਨ ਪਿ੍ਰਤਪਾਲ ਸਿੰਘ, ਸਰਕਲ ਸਕੱਤਰ ਕਮਲ ਵਰਮਾ, ਮਹਿੰਦਰ ਪਾਲ ਜੈਨ ਆਦਿ ਹਾਜ਼ਰ ਸਨ।