ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਕੂਲ ਬੱਚਿਆਂ ਨੂੰ ਨਸ਼ਿਆਂ ਤੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਨ ਦੇ ਮਕਸਦ ਤਹਿਤ ਰਾਏਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਸਿਟੀ ਦੇ ਮੁਖੀ ਦਵਿੰਦਰ ਸਿੰਘ ਤੇ ਪੁਲਿਸ ਸਾਂਝ ਕੇਂਦਰ ਰਾਏਕੋਟ ਦੇ ਇੰਚਾਰਜ ਸਤਵੀਰ ਸਿੰਘ ਦੀ ਅਗਵਾਈ ਹੇਠ ਰਾਏਕੋਟ ਪਬਲਿਕ ਸਕੂਲ ਵਿਚ ਪਿੰ੍ਸੀਪਲ ਨਿਸ਼ਾ ਚੌਧਰੀ ਦੀ ਦੇਖ-ਰੇਖ ਹੇਠ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਉਚੇਚੇ ਤੌਰ ‘ਤੇ ਪਰਮਜੀਤ ਸਿੰਘ ਡੀਐੱਸਪੀ ਨਾਰਕੋਟੈਕ ਨੇ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ, ਉਥੇ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਸਕੂਲਾਂ, ਕਾਲਜਾਂ ਤੇ ਪਿੰਡਾਂ ਵਿਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਹੀ ਇਹ ਸੈਮੀਨਾਰ ਕਰਵਾਇਆ ਗਿਆ ਹੈ।

ਉਨਾਂ੍ਹ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰਨਾਂ ਬੁਰਾਈਆਂ ਤੋਂ ਬਚ ਕੇ ਚੰਗੇ ਪਾਸੇ ਲੱਗਣ ਲਈ ਪੇ੍ਰਿਤ ਕੀਤਾ। ਸੈਮੀਨਾਰ ਦੌਰਾਨ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਵੱਲੋਂ ਨਿਰਦੇਸ਼ਕ ਤੀਰਥ ਸਿੰਘ ਚੜਿੱਕ ਤੇ ਦਲਜਿੰਦਰ ਸਿੰਘ ਡਾਲਾ ਦੇ ਨਿਰਦੇਸ਼ਨ ਅਧੀਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦਾ ਨਾਟਕ ‘ਪਰਿੰਦੇ ਭਟਕ ਗਏ’ ਖੇਡਿਆ, ਜਿਸ ਨੇ ਮੌਜੂਦ ਸਕੂਲ ਬੱਚਿਆਂ, ਅਧਿਆਪਕਾਂ, ਪੁਲਿਸ ਅਧਿਕਾਰੀਆਂ ਤੇ ਸਮਾਜ ਸੇਵੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇਸ ਮੌਕੇ ਰੋਟੇਰੀਅਨ ਅਤਰ ਸਿੰਘ ਚੱਢਾ ਤੇ ਸੁਰਿੰਦਰ ਸਿੰਘ ਚਾਵਲਾ ਸੇਵਾ ਮੁਕਤ ਅਧਿਆਪਕ ਨੇ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਇੱਕ-ਜੁਟ ਹੋਣ ਲਈ ਆਖਿਆ। ਇਸ ਮੌਕੇ ਪਿੰ੍ਸੀਪਲ ਨਿਸ਼ਾਂ ਚੌਧਰੀ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਸੇਧ ਲੈ ਕੇ ਨਸ਼ਿਆਂ ਤੇ ਹੋਰਨਾਂ ਬੁਰਾਈਆਂ ਤੋਂ ਬਚਣ ਲਈ ਪੇ੍ਰਿਤ ਕੀਤਾ।