ਜਗਦੇਵ ਗਰੇਵਾਲ, ਜੋਧਾਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਵਿਖੇ ਸਵੇਰ ਦੀ ਸਭਾ ਵਿਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ 11ਵੀਂ ਜਮਾਤ ਦੇ ਵਿਦਿਆਰਥੀ ਖੁੁਸ਼ਪ੍ਰਰੀਤ ਸਿੰਘ ਨੇ ਏਡਜ਼-ਡੇ ਦੇ ਇਤਿਹਾਸ ਐੱਚਆਈਵੀ ਤੇ ਏਡਜ਼ ਦੇ ਕਾਰਨ ਤੇ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਕਿਸ਼ੋਰ ਸਿੱਖਿਆ ਦੇ ਇੰਚਾਰਜ ਅਮਨਦੀਪ ਕੌਰ ਨੇ ਸਾਲ 2023 ਦੇ ਥੀਮ ‘ਭਾਈਚਾਰਿਆਂ ਨੂੰ ਅਗਵਾਈ ਕਰਨ ਦਿਓ’ ਦੇ ਸੁਨੇਹੇ ਨੂੰ ਸਮਝਾਉਂਦੇ ਹੋਏ ਸਭ ਨੂੰ ਆਪਣਾ ਫਰਜ਼ ਨਿਭਾਉਣ ਲਈ ਕਿਹਾ। ਇਸ ਮੌਕੇ ਪਿੰ੍ਸੀਪਲ ਮਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਪੂਰਨ ਤੌਰ ‘ਤੇ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਪੁੱਜੇ ਸਮਾਜ ਸੇਵੀ ਹਰਨੇਕ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਉਸਾਰੂ ਸੋਚ ਦੇ ਮਾਲਕ ਬਣਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਬਲਵਿੰਦਰ ਕੌਰ, ਹਰਜੀਤ ਕੌਰ, ਟੀਨੂੰ ਮਹਿਰਾ, ਸਤਵੰਤ ਸਿੰਘ ਪੀਟੀ ਮਾਸਟਰ, ਨਿਸ਼ਾ, ਸੀਮਾ, ਕਰਮਜੀਤ ਕੌਰ, ਜਸਵੰਤ ਕੌਰ, ਅਰਚਨਾ ਸ਼ਰਮਾ, ਸੁਖਜਿੰਦਰ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।