ਮੰਦਸੌਰ,: ਮੱਧ ਪ੍ਰਦੇਸ਼ ਵਿਚ ਕਿਸਾਨ ਅੰਦੋਲਨ ਦੇ ਲਗਾਤਾਰ ਛੇਵੇਂ ਦਿਨ ਵੀ ਹਿੰਸਾ ਦਾ ਦੌਰ ਜਾਰੀ ਰਿਹਾ। ਇਕ ਦਿਨ ਪਹਿਲਾਂ ਗੋਲੀਬਾਰੀ ਵਿਚ ਛੇ ਕਿਸਾਨਾਂ ਦੀ ਮੌਤ ਹੋ ਗਈ ਸੀ। ਅੱਜ ਰੋਹ ਵਿਚ ਆਏ ਕਿਸਾਨਾਂ ਨੇ ਜ਼ਿਲ੍ਹੇ ਦੇ ਬਰਖੇੜਾ ਇਲਾਕੇ ਵਿਚ ਐਸਪੀ ਅਤੇ ਕੁਲੈਕਟਰ ਨਾਲ ਧੱਕਾਮੁੱਕੀ ਕੀਤੀ, ਕਲੈਕਟਰ ਦੇ ਸਿਰ ‘ਤੇ ਸੱਟ ਮਾਰ ਦਿਤੀ ਤੇ ਉਸ ਦੇ ਕਪੜੇ ਵੀ ਪਾਟ ਗਏ। ਦੇਵਾਸ ਵਿਚ ਚਾਰਟਰਡ ਬੱਸ ਸਮੇਤ ਕਈ ਬਸਾਂ ਨੂੰ ਅੱਗ ਲਾ ਦਿਤੀ ਗਈ ਤੇ ਸਵਾਰੀਆਂ ਨੇ ਭੱਜ ਕੇ ਜਾਨ ਬਚਾਈ। ਇਕ ਹੋਰ ਘਟਨਾ ‘ਚ, ਗੋਲੀਬਾਰੀ ਵਿਚ ਮਾਰੇ ਗਏ ਇਕ ਸ਼ਖ਼ਸ ਦੇ ਅੰਤਮ ਸਸਕਾਰ ਤੋਂ ਬਾਅਦ ਭੀੜ ਪੁਲਿਸ ਵਲ ਦੌੜੀ ਤੇ ਪੁਲਿਸ ਦੇ ਕਈ ਜਵਾਨ ਜਾਨ ਬਚਾਉਣ ਲਈ ਭੱਜੇ। ਥਾਣੇ ਦੇ ਬਾਹਰ 600 ਜਵਾਨ ਅਤੇ ਏਨੇ ਹੀ ਕਿਸਾਨ ਆਹਮੋ-ਸਾਹਮਣੇ ਹੋ ਗਏ। ਪੱਤਰਕਾਰਾਂ ਦੀ ਵੀ ਮਾਰਕੁੱਟ ਕੀਤੀ ਗਈ। ਜ਼ਿਲ੍ਹੇ ਵਿਚ ਫ਼ਿਲਹਾਲ ਕਰਫ਼ੀਊ ਲੱਗਾ ਹੋਇਆ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


