ਭਾਰਤ India ਮੋਦੀ ਵੱਲੋਂ ਮੌਰੀਸ਼ਸ ’ਚ ਮੈਟਰੋ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ By Admin Published October 4, 2019 1 min read Share on WhatsApp Facebook X Copy link Text ੳ ੳ ੳ ਨਵੀਂ ਦਿੱਲੀ :-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਵਿੰਦ ਜਗਨਾਥ ਨਾਲ ਵੀਡੀਓ ਲਿੰਕ ਜ਼ਰੀਏ ਮੌਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਟਾਪੂਨੁਮਾ ਮੁਲਕ ਵਿੱਚ ਵਿਕਾਸ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਪ੍ਰਾਜੈਕਟ ਮੌਰੀਸ਼ਸ ਦੇ ਲੋਕਾਂ ਦੀ ਸੇਵਾ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ, ‘ਆਧੁਨਿਕ ਸਾਜ਼ੋ-ਸਾਮਾਨ ਤੇ ਸਹੂਲਤਾਂ ਨਾਲ ਲੈਸ ਈਐੱਨਟੀ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਵਿੱਚ ਯੋਗਦਾਨ ਪਾਏਗਾ। ਹਸਪਤਾਲ ਦੀ ਇਮਾਰਤ ਊਰਜਾ ਪੱਖੋਂ ਸਮਰੱਥ ਹੈ ਤੇ ਇਥੇ ਬਹੁਤੀਆਂ ਸੇਵਾਵਾਂ ਦਸਤਾਵੇਜ਼ ਰਹਿਤ ਹੋਣਗੀਆਂ।’ ਸ੍ਰੀ ਮੋਦੀ ਨੇ ਕਿਹਾ ਕਿ ਪ੍ਰਾਜੈਕਟਾਂ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਸਾਂਝੇ ਇਤਿਹਾਸ, ਵਿਰਾਸਤ ਤੇ ਸਹਿਯੋਗ ਦਾ ਨਵਾਂ ਅਧਿਆਏ ਹੈ। Admin Punjab Guardian · Surrey ← Previous ਭਾਰਤ-ਪਾਕਿ ਪਰਮਾਣੂ ਜੰਗ 12.50 ਕਰੋੜ ਲੋਕਾਂ ਦੀ ਲੈ ਸਕਦੀ ਹੈ ਜਾਨ Next → ਵਾਤਾਵਰਨ ਦੇ ਮੁੱਦੇ ਨੂੰ ਲੈ ਕੇ ਕੈਨੇਡਾ ਦੇ ਆਗੂਆਂ ‘ਚ ਤਿੱਖੀ ਬਹਿਸ
ਹਰਿਆਣਾ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ: 320 ਕਰੋੜ ਰੁਪਏ ਨਾਲ ਚਮਕਣਗੀਆਂ 7 ITI, ਮਿਲੇਗੀ ਏਆਈ ਅਤੇ ਡਰੋਨ ਤਕਨੀਕ ਦੀ ਸਿਖਲਾਈ November 17, 2026
ਰਾਏਪੁਰ ‘ਚ ਵਿਕ ਰਹੀ ਸੀ ਪਾਬੰਦੀਸ਼ੁਦਾ ਪਾਕਿਸਤਾਨੀ ਬਿਊਟੀ ਕ੍ਰੀਮ, ਸਿਹਤ ਵਿਭਾਗ ਨੇ 1.25 ਲੱਖ ਦਾ ਸਾਮਾਨ ਕੀਤਾ ਜ਼ਬਤ November 17, 2026
12 ਸਾਲਾਂ ‘ਚ ਪੀਐੱਮ ਮੋਦੀ ਦੇ ਵਿਦੇਸ਼ ਦੌਰਿਆਂ ‘ਤੇ 900 ਕਰੋੜ ਤੋਂ ਵੱਧ ਦਾ ਖਰਚਾ, 2025 ਰਿਹਾ ਸਭ ਤੋਂ ਮਹਿੰਗਾ ਸਾਲ November 17, 2026
ਹਵਾ ਵਿੱਚ ਫਸਿਆ ਲੈਂਡਿੰਗ ਗੀਅਰ: ਟੇਕਆਫ ਤੋਂ ਠੀਕ ਪਹਿਲਾਂ ਇੰਡੀਗੋ ਫਲਾਈਟ ‘ਚ ਆਈ ਤਕਨੀਕੀ ਖਰਾਬੀ, 236 ਲੋਕਾਂ ਦੀ ਬਚੀ ਜਾਨ November 17, 2026