ਹੈਦਰਾਬਾਦ:ਸਰਕਾਰ ਅਤੇ ਭਾਜਪਾ ਲੀਡਰਸ਼ਿਪ ‘ਤੇ ਵਰ੍ਹਦਿਆਂ ਅਦਾਕਾਰ ਪ੍ਰਕਾਸ਼ ਰਾਜ ਨੇ ਅੱਜ ਕਿਹਾ ਕਿ ਉਹ ‘ਹਿੰਦੂ ਵਿਰੋਧੀ’ ਨਹੀਂ ਹਨ ਸਗੋਂ ਮੋਦੀ, ਅਮਿਤ ਸ਼ਾਹ ਅਤੇ ਅਨੰਤ ਹੇਗੜੇ ਵਿਰੋਧੀ ਹਨ। ਇਕ ਸਮਾਗਮ ਦੌਰਾਨ ਦੱਖਣ ਭਾਰਤੀ ਅਦਾਕਾਰ ਵੱਲੋਂ ਪ੍ਰਗਟਾਏ ਵਿਚਾਰਾਂ ਖਿਲਾਫ਼ ਭਾਜਪਾ ਤਿਲੰਗਾਨਾ ਦੇ ਤਰਜਮਾਨ ਕ੍ਰਿਸ਼ਨਾ ਸਾਗਰ ਰਾਓ ਨੇ ਤਿੱਖਾ ਪ੍ਰਤੀਕਰਮ ਦਿੱਤਾ। ਪ੍ਰਕਾਸ਼ ਰਾਜ ਨੇ ਕਿਹਾ,’’ਉਹ ਆਖਦੇ ਹਨ ਕਿ ਮੈਂ ਹਿੰਦੂ ਵਿਰੋਧੀ ਹਾਂ। ਨਹੀਂ, ਮੈਂ ਤਾਂ ਮੋਦੀ, ਹੇਗੜੇ ਅਤੇ ਅਮਿਤ ਸ਼ਾਹ ਵਿਰੋਧੀ ਹਾਂ।ਮੇਰੇ ਅਨੁਸਾਰ ਉਹ ਹਿੰਦੂ ਨਹੀਂ ਹਨ। ਅਨੰਤ ਕੁਮਾਰ ਹੇਗੜੇ ਆਖਦੇ ਹਨ ਕਿ ਉਹ ਇਕ ਧਰਮ ਨੂੰ ਧਰਤੀ ਤੋਂ ਖ਼ਤਮ ਕਰ ਦੇਣਾ ਚਾਹੁੰਦੇ ਹਨ, ਉਹ ਹਿੰਦੂ ਨਹੀਂ ਹੋ ਸਕਦਾ।‘’ ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਹੱਤਿਆਵਾਂ ਦੀ ਹਮਾਇਤ ਕਰਦਾ ਹੈ, ਉਹ ਹਿੰਦੂ ਨਹੀਂ ਹੋ ਸਕਦਾ। ਭਾਜਪਾ ਤਰਜਮਾਨ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉਹ ਖੁਦ ਹੀ ਵੰਡੀਆਂ ਪਾ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

