Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਗੁਰਦਵਾਰਾ ਨਾਨਕ ਨਿਵਾਸ, 8600 ਨੰਬਰ 5 ਰੋਡ ਰਿਚਮੰਡ ਵਿਖੇ ਲੋਹੜੀ ਦੇ ਦੀਵਾਨ ਸਜੇ

By uscreative Published 2 min read

ਰਿਚਮਿੰਡ(ਬਲਵੰਤ ਸਿੰਘ ਸੰਘੇੜਾ):-ਸਾਡੀ ਕਮਿਊੂਨਿਟੀ ਲਈ ਜਨਵਰੀ ਦਾ ਮਹੀਨਾ ਲੋਹੜੀ ਦੀਆਂ ਖੁਸ਼ੀਆਂ ਭਰਿਆ ਮਹੀਨਾ ਹੈ।13 ਜਨਵਰੀ ਨੂੰ ਗੁਰਦਵਾਰਾ ਨਾਨਕ ਨਿਵਾਸ , 8600 ਨੰਬਰ 5 ਰੋਡ ਰਿਚਮੰਡ ਵਿਖੇ ਅਨੇਕਾਂ ਹੀ ਪਰਿਵਾਰਾਂ ਨੇ ਗੁਰੂ ਘਰ ਵਿਖੇ ਆਪਣੇ ਪਰਿਵਾਰ ਵਿਚ ਨਵੇਂ ਆਏ ਮੈੰਬਰਾਂ ਦੇ ਆਉਣ ਦੀ ਖੁਸ਼ੀ ਮਨਾਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਇਹਨਾਂ ਬੱੱਿਚਆਂ ਦੇ ਨਾਮ ਇਸ ਤਰ੍ਹਾਂ ਹਨ: ਕੇੇਡਨ ਸਿੰਘ ਬਾਸੀ, ਮੀਆ ਕੌਰ ਖਟਕਰ, ਸ਼ੇਅ ਸਿੰਘ ਮਾਣ,ਅਮਰੀਸ਼ ਕੋਰ ਅਟਵਾਲ,ਅਕਾਲ ਸਿੰਘ ਜੌਹਲ,ਲਿੰਨੀਆ ਸ਼ਿਮਲੋ ਸਿੰਘ,ਤੇਜ ਸਿੰਘ ਬੈਨਿਟ,ਆਸ਼ਾਨ ਸਿੰਘ ਅਟਵਾਲ,ਕਾਰਸਨ ਸਿੰਘ ਸਰਾਂ,ਆਨਿਆਂ ਕੋਰ ਹੇਅਰ,ਅਵਨੀਤ ਕੋਰ ਲੇਹਲ ਅਤੇ ਸੈਹਜਦੀਪ ਸਿੰਘ ਬਸਰਾ। ਇਸ ਤੋਂ ਬਿਨਾਂ ਮਨਜਿੰਦਰ ਸਿੰਘ ਸਿੱਧੂ ਅਤੇ ਮਨਪਰੀਤ ਕੋਰ ਸਿੱਧੂ ਦੀ ਸ਼ਾਦੀ ਤੋਂ ਬਾਅਦ ਆਈ ਪਹਿਲੀ ਲੋਹੜੀ ਤੇ ਵਾਹਿਗੁਰੂ ਦੇ ਸ਼ੁਕਰਾਨੇਂ ਅਤੇ ਲੰਮੀ ਉਮਰ ਅਤੇ ਖੁਸ਼ੀਆਂ ਭਰੇ ਗਰਿਹਸਥ ਜੀਵਨ ਲਈ ਅਰਦਾਸ ਕੀਤੀ ਗਈ।ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਗੁਰੂ ਘਰ ਵਿਖੇ ਬੀਬੀਆਂ ਨੇ ਮੂੰਗਫਲੀ ਅਤੇ ਰੇੜੀਆਂ ਦੇ ਗਿਫਟ ਬੈਗ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ।
ਲੋਹੜੀ ਵਾਲੇ ਦਿਨ ਇਹਨਾਂ ਬੀਬੀਆਂ ਨੇ ਬਹੁਤ ਹੀ ਖੁਸ਼ੀ ਨਾਲ ਇਹ ਬੈਗ ਸੰਗਤਾਂ ਵਿਚ ਵੰਡੇ। ਇਸ ਦੇ ਨਾਲ ਹੀ ਬੀਬੀ ਕਸ਼ਮੀਰ ਕੋਰ ਜੌਹਲ ਦੀ ਅਗਵਾਈ ਨਾਲ ਸੰਗਤਾਂ ਲਈ ਬਹੁਤ ਹੀ ਸਵਾਦੀ ਲੰਗਰ ਤਿਆਰ ਕੀਤਾ ਗਿਆ । ਤਕਰੀਬਨ 4 ਵਜੇ ਹੀ ਗੁਰੂ ਘਰ ਵਿਖੇ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ।ਕੁਝ ਹੀ ਘੰਟਿਆਂ ਵਿਚ ਸਮੁਚਾ ਗੁਰੂ ਘਰ ਸੰਗਤਾਂ ਨਾਲ ਗਹਿਮਾਂ ਗਹਿਮ ਹੋ ਗਿਆ। ਗਿਅਨੀ ਤਰਲੋਚਨ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।ਸਭ ਨੇ ਵਾਹਿਗੁਰੂ ਵਲੋਂ ਦਿੱਤੀਆਂ ਬਖਸ਼ਿਸ਼ਾਂ ਲਈ ਸ਼ੁਕਰਾਨਾਂ ਕੀਤਾ। ਵੱਖਰੇ ਵੱਖਰੇ ਸ਼ਹਿਰਾਂ ਤੋਂ ਆਂਈਆਂ ਸੰਗਤਾਂ ਨੇ ਇਸ ਖਾਸ ਮੌਕੇ ਦਾ ਪੂਰਾ ਅਨੰਦ ਮਾਣਿਆ।ੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਜਨਰਲ ਸਕੱਤਰ ਚੈਨ ਸਿੰਘ ਬਾਠ ਨੇ ਪਰਵਾਰਾਂ ਨੂੰ ਵਧਾਈ ਦਿੱਤੀ ਅਤੇ ਆਈਆਂ ਸੰਗਤਾਂ ,ਸੇਵਾਦਾਰ ਬੀਬੀਆਂ ਅਤੇ ਹੋਰ ਸਭ ਦਾ ਧੰਨਵਾਦ ਕੀਤਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਭ ਲਈ 2018 ਇਕ ਖੁਸ਼ੀਆਂ ਭਰਿਆ ਵਰ੍ਹਾ ਹੋਵੇ।ਮੰਚ ਦਾ ਸੰਚਾਲਨ ਰਤਨ ਪਾਲ ਵੱਲੋਂ ਕੀਤਾ ਗਿਆ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp