ਲਾਹੌਰ:-ਲਹਿੰਦੇ ਪੰਜਾਬ ਵਿੱਚ ਅਣਪਛਾਤੇ ਹਮਲਾਵਰਾਂ ਨੇ ਅੱਜ ਪਾਕਿਸਤਾਨੀ ਥੀਏਟਰ ਅਦਾਕਾਰਾ ਸ਼ਮੀਮ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੁਲਤਾਨ ਸ਼ਹਿਰ ਦੇ ਸ਼ਾਹ ਟਾਊਨ ਸਥਿਤ ਘਰ ਬਾਹਰ ਇਸ 29 ਸਾਲਾ ਅਦਾਕਾਰਾ ਦਾ ਕਤਲ ਕੀਤਾ ਗਿਆ। ਸ਼ਮੀਮ ਦੇ ਭਰਾ ਸੈਫੁਰ ਰਹਿਮਾਨ ਨੇ ਪੁਲੀਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਭੈਣ (ਸ਼ਮੀਮ) ਨੂੰ ਘਰ ਬਾਹਰ ਬੁਲਾਇਆ ਸੀ।ਉਸ ਨੇ ਦੱਸਿਆ, ‘ਜਦੋਂ ਉਹ ਘਰ ਦੇ ਮੁੱਖ ਦਰਵਾਜੇ ਤੋਂ ਬਾਹਰ ਨਿਕਲੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।’ਰਹਿਮਾਨ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਥੀਏਟਰ ਨਾਲ ਜੁੜੀ ਹੋਣ ਕਾਰਨ ਹਾਲ ਹੀ ਵਿੱਚ ਧਮਕੀਆਂ ਮਿਲੀਆਂ ਸਨ। ਸ਼ਮੀਮ ਦੇ ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦਾ ਵੱਖ ਰਹਿੰਦਾ ਪਤੀ ਇਸ ਕਤਲ ਵਿੱਚ ਸ਼ਾਮਲ ਹੋ ਸਕਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


