ਕੁਆਲਾਲੰਪੁਰ (ਏਐੱਫਪੀ) : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜਾਕ ਦੀ ਪਤਨੀ ਰੋਸਮਾ ਮਨਸੂਰ ਦੇ ਖ਼ਿਲਾਫ਼ ਬੁੱਧਵਾਰ ਤੋਂ ਕੁਆਲਲੰਪੁਰ ਹਾਈ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ। ਉਨ੍ਹਾਂ ‘ਤੇ ਪਤੀ ਦੇ ਸੱਤਾ ਵਿਚ ਰਹਿਣ ਦੌਰਾਨ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਸਾਲ 2018 ਵਿਚ ਰਜਾਕ ਦੇ ਚੋਣ ਹਾਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰ ਕੇ ਲਗਪਗ ਦੋ ਹਜ਼ਾਰ ਕਰੋੜ ਰੁਪਏ ਦਾ ਸਾਮਾਨ ਬਰਾਮਦ ਕੀਤਾ ਸੀ। ਰੋਸਮਾ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਸਰਕਾਰੀ ਪ੍ਰਾਜੈਕਟਾਂ ਦੀ ਮਨਜ਼ੂਰੀ ਦਵਾਉਣ ਦੇ ਏਵਜ ਵਿਚ ਰਿਸ਼ਵਤ ਲਈ। ਇਸਤਗਾਸਾ ਮੁਤਾਬਕ, ਬੋਰਨੀਓ ਦੀਪ ਦੇ ਸਰਕਾਰੀ ਸਕੂਲਾਂ ਵਿਚ ਸੋਲਰ ਪਾਵਰ ਜਨਰੇਟਰ ਦਾ ਟੈਂਡਰ ਦਵਾਉਣ ਲਈ ਉਨ੍ਹਾਂ ਨੇ ਇਕ ਕੰਪਨੀ ਤੋਂ 65 ਲੱਖ ਰਿੰਗਟ (ਲਗਪਗ ਸਾਢੇ ਗਿਆਰਾਂ ਕਰੋੜ ਰੁਪਏ) ਦੀ ਰਿਸ਼ਵਤ ਲਈ ਸੀ। ਬੁੱਧਵਾਰ ਨੂੰ ਰੋਸਮਾ ਇਕ ਕਾਰ ਵਿਚ ਬੈਠ ਕੇ ਅਦਾਲਤ ਆਈ ਅਤੇ ਸਿੱਧੇ ਅੰਦਰ ਚਲੀ ਗਈ। ਸੁਣਵਾਈ ਦੌਰਾਨ ਉਨ੍ਹਾਂ ਦੇ ਪਤੀ ਨਜੀਬ ਵੀ ਅਦਾਲਤ ਵਿਚ ਮੌਜੂਦ ਸਨ। ਨਜੀਬ ‘ਤੇ ਵੀ ਮਲੇਸ਼ੀਆ ਡਿਵੈਲਪਮੈਂਟ ਬਰਹਾਦ (ਐੱਮਡੀਬੀ) ਦੇ ਕੋਸ਼ ਵਿੱਚੋਂ ਅਰਬਾਂ ਡਾਲਰ ਦੀ ਹੇਰਾਫੇਰੀ ਦਾ ਦੋਸ਼ ਹੈ। ਸਾਬਕਾ ਪ੍ਰਧਾਨ ਮੰਤਰੀ ਇਸ ਸਮੇਂ ਜ਼ਮਾਨਤ ‘ਤੇ ਹੈ।</di