ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਦੇ ਸ਼ਹਿਰ ਵੁਹਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਤ ਕੱਢਣ ਦੇ ਅਭਿਆਨ ਲਈ ਭਾਰਤ ਸਰਕਾਰ ਨੇ ਚੀਨ ਸਰਕਾਰ ਦੀ ਤਾਰੀਫ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਕਿ ਭਾਰਤ ਨੇ 2 ਉਡਾਨਾਂ ਜ਼ਰੀਏ ਚੀਨ ਤੋਂ 640 ਭਾਰਤੀਆਂ ਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਸੁਰੱਖਿਤ ਕੱਢਿਆ। ਇਸ ਦੌਰਾਨ ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਚੀਨ ‘ਚ ਫਸੇ ਕੁਝ ਪਾਕਿਸਤਾਨੀਆਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਕੀ ਇਸ ‘ਤੇ ਚਰਚਾ ਹੋਈ ਤਾਂ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕੋਈ ਬੇਨਤੀ ਨਹੀਂ ਕੀਤੀ ਹੈ। ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਇਸ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ।
ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਪੱਤਰਕਾਰ ਨੇ ਚੀਨ ਦੇ ਵੁਹਾਨ ਸ਼ਹਿਰ ‘ਚ ਫਸੇ ਲੋਕਾਂ ਨੂੰ ਲੈ ਕੇ ਪੁੱਛਿਆ ਕਿ ਉਥੇ ਜੋ ਪਾਕਿਸਤਾਨੀ ਵਿਦਿਆਰਥੀ ਫਸੇ ਹੋਏ ਹਨ, ਵੀਡੀਓ ਦੇਖ ਰਹੇ ਸੀ, ਉਸ ‘ਚ ਉਨ੍ਹਾਂ ਨੇ ਬੋਲਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਜ਼ਿੰਦਾਬਾਦ…ਤੇ ਉਨ੍ਹਾਂ ਨੇ ਬੋਲਿਆ ਕਿ ਜੇਕਰ ਪਾਕਿਸਤਾਨ ਸਰਕਾਰ ਸਾਨੂੰ ਨਹੀਂ ਲੈ ਕੇ ਜਾ ਰਹੀ ਹੈ ਤਾਂ ਭਾਰਤ ਸਰਕਾਰ ਸਾਡੀ ਮਦਦ ਕਰੇ ਤਾਂ ਕੀ ਤੁਹਾਡੇ ਲੋਕਾਂ ਨੇ ਇਸ ‘ਤੇ ਚਰਚਾ ਕੀਤੀ ਹੈ, ਕੋਈ ਵਿਚਾਰ?
ਇਸ ਸਵਾਲ ਦੇ ਜਵਾਬ ‘ਚ ਰਵੀਸ਼ ਕੁਮਾਰ ਨੇ ਕਿਹਾ ਕਿ ਫਿਲਹਾਲ ਤੋਂ ਪਾਕਿਸਤਾਨ ਸਰਕਾਰ ਵੱਲੋਂ ਸਾਡੇ ਕੋਲ ਅਜਿਹੀ ਕੋਈ ਬੇਨਤੀ ਨਹੀਂ ਆਈ ਹੈ ਪਰ ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਅਸੀਂ ਇਸ ‘ਤੇ ਜ਼ਰੂਰ ਵਿਚਾਰ ਕਰਾਂਗੇ। ਇਸ ਦੌਰਾਨ ਪੱਤਰਕਾਰ ਨੇ ਇਹ ਕਿਹਾ ਕਿ ਵੁਹਾਨ ‘ਚ ਫਸੇ ਪਾਕਿਤਾਨੀ ਵਿਦਿਆਰਥੀ ਮੋਦੀ ਹਨ ਤਾਂ ਮੁਮਕਿਨ ਹੈ, ਮੋਦੀ ਜ਼ਿਦਾਬਾਦ ਬੋਲ ਰਹੇ ਹਨ, ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੀ ਹੱਸਣ ਤੋਂ ਖੁਦ ਨੂੰ ਰੋਕ ਨਹੀਂ ਸਕੇ।