Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮਰਾਠੀ ਦੇ ਬਾਅਦ ਹੁਣ ਪੰਜਾਬੀ ਫਿਲਮ ਬਣਾਵੇਗੀ ਪ੍ਰਿਯੰਕਾ ਚੋਪੜਾ, ਦਸੰਬਰ ‘ਚ ਹੋਵੇਗੀ ਰਿਲੀਜ਼

By Admin Published 1 min read

ਮੁੰਬਈ- ਪ੍ਰਿਯੰਕਾ ਚੋਪੜਾ ਦਾ ਪ੍ਰੋਡਕਸ਼ਨ ਹਾਊਸ ਲਗਾਤਾਰ ਅੱਗੇ ਵੱਧ ਰਿਹਾ ਹੈ। ਮਰਾਠੀ ਫਿਲਮਾਂ ‘ਚ ਬਤੌਰ ਨਿਰਮਾਤਾ ਡੈਬਿਊ ਕਰਨ ਦੇ ਬਾਅਦ ਪ੍ਰਿਯੰਕਾ ਹੁਣ ਪੰਜਾਬੀ ਫਿਲਮ ਬਣਾ ਰਹੀ ਹੈ। ਹਾਲ ਹੀ ‘ਚ ਪ੍ਰਿਯੰਕਾ ਦੀ ਪਹਿਲੀ ਮਰਾਠੀ ਫਿਲਮ ‘ਵੇਂਟੀਲੇਟਰ’ ਰਿਲੀਜ਼ ਹੋਈ ਹੈ, ਜਿਸ ਨੂੰ ਰਾਜੇਸ਼ ਮਾਪੂਸ ਨੇ ਡਾਇਰੈਕਟ ਕੀਤਾ ਸੀ ਜਦੋਂਕਿ ਆਸ਼ੂਤੋਸ਼ ਗੋਵਾਰਿਕਰ ਨੇ ਫਿਲਮ ‘ਚ ਲੀਡ ਰੋਲ ਨਿਭਾਇਆ ਸੀ। ਪ੍ਰਿਯੰਕਾ ਨੇ ਫਿਲਮ ‘ਚ ਇਕ ਗੀਤ ਨੂੰ ਆਵਾਜ਼ ਵੀ ਦਿੱਤੀ ਸੀ।

ਮਰਾਠੀ ਫਿਲਮ ਦੇ ਬਾਅਦ ਪ੍ਰਿਯੰਕਾ ਨੇ ਡੈਬਿਊ ਪੰਜਾਬੀ ਫਿਲਮ ਦਾ ਐਲਾਨ ਟਵਿੱਟਰ ‘ਤੇ ਕੀਤਾ ਹੈ, ਜਿਸਦਾ ਟਾਈਟਲ ‘ਸਰਵਨ’ ਹੈ। ਇਹ ਫਿਲਮ ਅਗਲੇ ਮਹੀਨੇ ਰਿਲੀਜ਼ ਹੋ ਰਹੀ ਹੈ। ਪ੍ਰਿਯੰਕਾ ਨੇ ਭਲੇ ਹੀ ਆਪਣੀ ਪਛਾਣ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਬਣਾ ਲਈ ਹੈ ਪਰ ਆਪਣੀ ਪ੍ਰੋਡਕਸ਼ਨ ਕੰਪਨੀ ਲਈ ਉਨ੍ਹਾਂ ਨੇ ਇਹ ਖੇਤਰ ਨੂੰ ਚੁਣਿਆ ਹੈ। ਪ੍ਰਿਯੰਕਾ ਦੀ ਕੰਪਨੀ ‘ਪਰਪਲ ਪੇਬਲਜ਼’ ਦੀ ਪਹਿਲੀ ਫਿਲਮ ਭੋਜਪੁਰੀ ਭਾਸ਼ਾ ‘ਚ ਸੀ, ਜਿਸ ਦਾ ਟਾਈਟਲ ‘ਬਮ ਬਮ ਬੋਲ ਰਿਹਾ ਹੈ ਕਾਸ਼ੀ ਸੀ’। ਇਸ ਫਿਲਮ ‘ਚ ਦਿਨੇਸ਼ ਲਾਲ ਯਾਦਵ ਯਾਨਿ ਨਿਰਹੂਆ ਨੇ ਲੀਡ ਰੋਲ ਨਿਭਾਇਆ ਸੀ। ਪ੍ਰਿਯੰਕਾ ਆਪਣੀ ਪੰਜਾਬੀ ਫਿਲਮ ਦੀ ਜਾਣਕਾਰੀ ਜਲਦ ਹੀ ਦੇਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp