ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਪੰਥਕ ਏਕਤਾ ਨੂੰ ਬੂਰ ਪੈਂਦਾ ਨਜ਼ਰ ਆਇਆ। ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਕਰਵਾਏ ਸਰਧਾਂਜਲੀ ਸਮਾਗਮ ਦੌਰਾਨ ਸਮੂਹ ਪੰਥਕ, ਅਕਾਲੀ, ਰਾਜਸੀ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਹਜ਼ਾਰਾਂ ਵਰਕਰਾਂ ਦੇ ਇਕੱਠ ਨੇ ਪੰਥਕ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਮਰਹੂਮ ਜਥੇਦਾਰ ਤਲਵੰਡੀ ਦੀ ਧੀ ਅੰਜਮਨ ਕੌਰ ਤਲਵੰਡੀ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਭਾਵੁਕ ਅਤੇ ਪ੍ਰਭਾਲਸ਼ਾਲੀ ਤਕਰੀਰ ਕੀਤੀ, ਜਿਸ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਉਸ ਨੇ ਤਲਵੰਡੀ ਪਰਿਵਾਰ ਦੀ ਪੁਰਾਤਨ ਵਿਰਾਸਤ ਨੂੰ ਦ੍ਰਿੜਤਾ ਨਾਲ ਸੰਭਾਲਣ ਦਾ ਐਲਾਨ ਕਰਦਿਆ ਹਰ ਸਮੇਂ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਦਾ ਵਿਸ਼ਵਾਸ ਦਿਵਾਇਆ। ਸ਼ਰਧਾਂਜਲੀ ਸਮਾਗਮ ਦੌਰਾਨ ਸੁਖਦੇਵ ਸਿੰਘ ਢੀਂਡਸਾ, ਪੇ੍ਰਮ ਸਿੰਘ ਚੰਦੂਮਾਜਰਾ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗੁਰਮੀਤ ਸਿੰਘ ਖੁੱਡੀਆਂ, ਜਗਮੀਤ ਸਿੰਘ ਬਰਾੜ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਠੇਕੇਦਾਰ ਹਾਕਮ ਸਿੰਘ, ਭਾਈ ਮਨਜੀਤ ਸਿੰਘ ਮੈਂਬਰ ਐੱਸਜੀਪੀਸੀ, ਬਲਵੰਤ ਸਿੰਘ ਰਾਮੂਵਾਲੀਆ ਆਦਿ ਨੇ ਸੰਬੋਧਨ ਕਰਦਿਆਂ ਜਿੱਥੇ ਤਲਵੰਡੀ ਪਰਿਵਾਰ ਦੀਆਂ ਪੰਥ ਤੇ ਕੌਮ ਪ੍ਰਤੀ ਕੀਤੀਆਂ ਘਾਲਣਾਵਾਂ ਦਾ ਜ਼ਿਕਰ ਕੀਤਾ, ਉੱਥੇ ਤਲਵੰਡੀ ਪਰਿਵਾਰ ਨੂੰ ਨਿਧੱੜਕ ਪੰਥ ਪਰਿਵਾਰ ਦੱਸਦਿਆਂ ਕਿਹਾ ਕਿ ਤਲਵੰਡੀ ਪਰਿਵਾਰ ਨੂੰ ਪੰਥ ਦੇ ਪਰਿਵਾਰ ਵਜੋਂ ਸੰਭਾਲ ਕੇ ਰੱਖਣਾ ਹੀ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਜੱਥੇਦਾਰ ਤਲਵੰਡੀ ਦੀ ਧਰਮ ਪਤਨੀ ਬੀਬੀ ਸਰਤਾਜ ਕੌਰ ਤਲਵੰਡੀ, ਬੇਟੀ ਅੰਜਮਨ ਕੌਰ ਤਲਵੰਡੀ ਤੇ ਜਵਾਈ ਕਰਮਵੀਰ ਸਿੰਘ ਸੋਹੀ ਨੂੰ ਲੋਈ ਤੇ ਸਿਰੋਪਾਓ ਦਿੰਦਿਆਂ ਪਰਿਵਾਰ ਨਾਲ ਹਰ ਸਮੇਂ ਖੜ੍ਹਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਮਨਤਾਰ ਸਿੰਘ ਬਰਾੜ, ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਚਰਨਜੀਤ ਸਿੰਘ ਅਟਵਾਲ, ਜਗਦੀਪ ਸਿੰਘ ਚੀਮਾ, ਹਰਮੇਲ ਸਿੰਘ ਟੌਹੜਾ, ਸੰਤ ਬਲਵੀਰ ਸਿੰਘ ਘੁੰਨਸ, ਗੁਰਪ੍ਰਤਾਪ ਸਿੰਘ ਵਡਾਲਾ, ਹੀਰਾ ਸਿੰਘ ਗਾਬੜੀਆ, ਬਿਕਰਮਜੀਤ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਮੱਖਣ ਬਰਾੜ, ਕੇਵਲ ਸਿੰਘ ਬਾਦਲ, ਬਲਦੇਵ ਸਿੰਘ ਚੂੰਘਾ, ਰਘਵੀਰ ਸਿੰਘ ਸਹਾਰਨਮਾਜਰਾ (ਤਿੰਨੇ ਮੈਂਬਰ ਐੱਸਜੀਪੀਸੀ), ਐੱਸਆਰ ਕਲੇਰ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਬੀਰਮੀ, ਸਰਵਣ ਸਿੰਘ ਫਿਲੌਰ, ਜਗਦੀਸ਼ ਸਿੰਘ ਗਰਚਾ, ਜਸਟਿਸ ਨਿਰਮਲ ਸਿੰਘ, ਚੇਅਰਮੈਨ ਅਮਰਜੀਤ ਸਿੰਘ ਸ਼ਹਿਬਾਜ਼ਪੁਰਾ, ਬੀਬੀ ਮਨਜੀਤ ਕੌਰ ਤਲਵੰਡੀ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਰਣਵੀਰ ਕੌਰ ਤਲਵੰਡੀ, ਬੀਬੀ ਹਰਬੰਸ ਕੌਰ, ਅੰਮ੍ਰਿਤਪਾਲ ਸਿੰਘ ਸਿੱਧੂ, ਗੁਰਦੀਪ ਸਿੰਘ ਚੀਮਾ, ਗੁਰਜੀਤ ਸਿੰਘ ਤਲਵੰਡੀ, ਜਗਦੀਪ ਸਿੰਘ ਨਕੱਈ, ਪਰਮਜੀਤ ਸਿੰਘ ਸਿੱਧਵਾਂ, ਨਿਧੜਕ ਸਿੰਘ ਬਰਾੜ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਚੇਅਰਮੈਨ ਗੁਰਬਖਸ਼ ਸਿੰਘ ਬੀਜਾ, ਪਰਮਜੀਤ ਕੌਰ ਗੁਲਸ਼ਨ, ਸਤਵੰਤ ਕੌਰ ਜੌਹਲ, ਸੁਰਿੰਦਰ ਕੌਰ ਦਿਆਲ, ਲਖਵੀਰ ਸਿੰਘ ਲੱਖਾ, ਚੇਅਰਮੈਨ ਅਵਤਾਰ ਸਿੰਘ ਬੁਰਜ ਹਰੀ ਸਿੰਘ, ਪ੍ਰਭਜੋਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਛੀਨੀਵਾਲ, ਰਣਇੰਦਰ ਸਿੰਘ ਪੱਪੂ ਰਾਮੂਵਾਲ, ਮਨਦੀਪ ਕੌਰ ਸੰਧੂ, ਚੰਦ ਸਿੰਘ ਡੱਲਾ ਆਦਿ ਹਾਜ਼ਰ ਸਨ।