ਸਟਾਫ ਰਿਪੋਰਟਰ, ਖੰਨਾ : ਸਵਾਮੀ ਸਚਿਦਾਨੰਦ (ਗੌਸੂ ਦੀ ਖੂਹੀ ਵਾਲੇ) ਦੇ ਅਸ਼ੀਰਵਾਦ ਨਾਲ ਮਾਂ ਅੰਨਪੂਰਨਾ ਰਸੋਈ ਮਨੁੱਖੀ ਸੇਵਾ ਸੰਸਥਾ ਵੱਲੋਂ ਨਵੇਂ ਕਾਊਂਟਰ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਹੰਸਰਾਜ ਬਿਰਾਨੀ ਨੇ ਦੱਸਿਆ ਸੰਸਥਾ ਦੀ ਰਸੋਈ ਸਭ ਨੂੰ ਸਾਫ਼-ਸੁਥਰਾ ਤੇ ਪੋਸ਼ਟਿਕ ਭੋਜਨ ਪ੍ਰਦਾਨ ਕਰਦੀ ਹੈ। ਲੋੜਵੰਦਾਂ ਨੂੰ ਸਿਰਫ਼ 15 ਰੁਪਏ ‘ਚ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਨੁੱਖਤਾ ਦੀ ਸੇਵਾ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਰੇ ਲਾਭਪਾਤਰੀਆਂ ਦੀ ਸਹੂਲਤ ਲਈ ਨਵੇਂ ਕਾਊਂਟਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਹੰਸਰਾਜ ਬਿਰਾਨੀ, ਪ੍ਰਸਿੱਧ ਸਮਾਜ ਸੇਵੀ ਸ਼ਸ਼ੀ ਵਰਧਨ, ਬ੍ਾਂਡ ਰਾਜਦੂਤ ਚੰਦਨ ਨੇਗੀ, ਰਾਜ ਗੋਇਲ, ਪ੍ਰਧਾਨ ਪੰਡਿਤ ਰਿਸ਼ੀਦੇਵ ਸ਼ਾਸਤਰੀ, ਮੀਤ ਪ੍ਰਧਾਨ ਪੰਡਿਤ ਬਿ੍ਜਮੋਨ ਸ਼ਾਸਤਰੀ, ਪ੍ਰਰੈੱਸ ਸੈਕਟਰੀ ਪੰਡਿਤ ਵਿਨੋਦ ਤਿਵਾੜੀ, ਕਰਨ ਵਰਮਾ, ਸੁਦੇਸ਼ ਗੁਪਤਾ, ਕੇਸ਼ਵ ਕੁਮਾਰ, ਸੁਭਾਸ਼ ਖੁੱਲਰ ਆਦਿ ਮੌਜੂਦ ਸਨ।


