ਸੁਖਦੇਵ ਗਰਗ, ਜਗਰਾਓਂ : ਸਥਾਨਕ ਅਨੂਵਰਤ ਸਕੂਲ ਦੇ ਬੱਚਿਆਂ ਨੇ ਘਰੇਲੂ ਪਿਕਨਿਕ ‘ਚ ਝੂਲਿਆਂ ਦਾ ਆਨੰਦ ਮਾਣਿਆ। ਡਾਇਰੈਕਟਰ ਅਮਰਜੀਤ ਕੌਰ ਨੇ ਦੱਸਿਆ ਚੇਅਰਮੈਨ ਅਰਿਹੰਤ ਜੈਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਤੰਦਰੁਸਤ ਤੇ ਤਰੋਤਾਜ਼ਾ ਰੱਖਣ ਲਈ ਪ੍ਰਰੀ ਪ੍ਰਰਾਇਮਰੀ ਤੇ ਪ੍ਰਰਾਇਮਰੀ ਵਿੰਗ ਲਈ ਘਰੇਲੂ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਜਿਸ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤਣਾਅ ਤੋਂ ਮੁਕਤ ਕਰ ਕੇ ਰਚਨਾਤਮਕ ਮਾਹੌਲ ਪ੍ਰਦਾਨ ਕਰਨਾ ਸੀ।
ਉਨ੍ਹਾਂ ਦੱਸਿਆ ਘਰੇਲੂ ਪਿਕਨਿਕ ‘ਚ ਚਾਰ ਚੁਫੇਰੇ ਦਾ ਮਾਹੌਲ ਬਹੁਤ ਦਿਲ ਖਿਚਵਾਂ ਤੇ ਗ਼ੁਬਾਰਿਆਂ ਨਾਲ ਖ਼ੂਬਸੂਰਤੀ ਨਾਲ ਸਜਿਆ ਹੋਇਆ ਸੀ, ਬੱਚੇ ਕਿੰਗਸ ਜਿੱਪਰ, ਡਰੈਗਨ ਮੂਵ, ਕਮਾਂਡੋ ਨੈੱਟ, ਮਿੱਕੀ ਮਾਊਸ, ਸਪੇਡ ਜੰਪਰ ਤੇ ਮਿਨੀ ਟਰੇਨ ਦੀ ਸਵਾਰੀ ਕਰਦੇ ਤੇ ਨੈੱਟ ਟਨਲ ਥਲਿਓਂ ਲੰਘਦੇ ਤੇ ਤੀਰਅੰਦਾਜ਼ੀ ਦੇ ਗੁਰ ਸਿੱਖਦੇ ਬੇਹੱਦ ਖ਼ੁਸ਼ ਨਜ਼ਰ ਆਏ। ਉਨ੍ਹਾਂ ਦੱਸਿਆ ਬੱਚਿਆਂ ਨੇ ਸੰਗੀਤ ਦੀਆਂ ਧੁਨਾਂ ਤੇ ਥਿਰਕਦੇ ਬੱਚਿਆਂ ਨੇ ਪੇਯ ਪਦਾਰਥ ਤੇ ਲਜ਼ੀਜ਼ ਨਾਸ਼ਤੇ ਦਾ ਆਨੰਦ ਮਾਣਿਆ।
ਇਸ ਮੌਕੇ ਵਿਸ਼ਾਲ ਜੈਨ ਨੇ ਕਿਹਾ ਕਿਤਾਬੀ ਸਿੱਖਿਆ ਦੇ ਨਾਲ ਖੇਡਾਂ ਤੇ ਮਨੋਰੰਜਕ ਸਰਗਰਮੀਆਂ ਦਾ ਹੋਣਾ ਲਾਜ਼ਮੀ ਹੈ ਤਾਂ ਜੋ ਵਿਦਿਆਰਥੀ ਬੌਧਿਕ, ਮਾਨਸਿਕ ਤੇ ਸਰੀਰਕ ਰੂਪ ‘ਚ ਵਿਕਸਿਤ ਹੋਣ ਤੇ ਉਨ੍ਹਾਂ ਦੀ ਸ਼ਖ਼ਸੀਅਤ ਨਿਖਾਰਨ ‘ਚ ਅਜਿਹੇ ਉਪਰਾਲੇ ਸਹਾਈ ਸਿੱਧ ਹੋਣ।


