ਕੁਲਵਿੰਦਰ ਸਿੰਘ ਰਾਏ, ਖੰਨਾ : ਸਰਕਾਰੀ ਹਾਈ ਸਮਾਰਟ ਸਕੂਲ ਭੁਮੱਦੀ ਵਿਖੇ ਹਿੰਦੀ ਦਿਵਸ ਮਨਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਨੇ ਹਿੰਦੀ ਦਿਵਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਪੋਸਟਰ ਮੇਕਿੰਗ, ਕਵਿਤਾ ਆਦਿ ‘ਚ ਭਾਗ ਲਿਆ। ਮੁਕਾਬਲਿਆਂ ‘ਚ ਤਰਨਜੋਤ ਕੌਰ ਤੇ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਮੰਨਤ ਮਹਿਰਾ ਨੇ ਦੂਜਾ ਸਥਾਨ ਤੇ ਸੁਮਨਪ੍ਰਰੀਤ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਹਿੰਦੀ ਅਧਿਆਪਕਾ ਜਤਿੰਦਰ ਕੌਰ ਨੇ ਵਧਾਈ ਦਿੱਤੀ ਤੇ ਸਮੂਹ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਮੌਕੇ ਅਧਿਆਪਕ ਅਦਿਤਿਆ ਸ਼ਰਮਾ ਨੇ ਕਰਵਾਏ ਵੱਖ-ਵੱਖ ਮੁਕਾਬਲਿਆਂ ਲਈ ਸਮੂਹ ਵਿਦਿਆਰਥੀਆਂ ਨੂੰ ਪੇ੍ਰਿਆ। ਹਿੰਦੀ ਅਧਿਆਪਕਾ ਜਤਿੰਦਰ ਕੌਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।



