Skip to content
Thursday, November 26, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭੀਮ ਆਰਮੀ ਦੇ ਮੁਖੀ ਰਾਵਣ ਨੇ ਜੇਲ੍ਹੋਂ ਨਿਕਲ ਕੇ ਕਿਹਾ: ਭਾਜਪਾ ਨੂੰ ਸੱਤਾ ਤੋਂ ਉਖਾੜ ਦੇਵਾਂਗਾ

By Admin Published 1 min read

ਸਹਾਰਨਪੁਰ, – ਭੀਮ ਆਰਮੀ ਦੇ ਮੋਢੀ ਚੰਦਰਸ਼ੇਖਰ ਆਜ਼ਾਦ ਉਰਫ ਰਾਵਣ ਨੂੰ ਜੇਲ੍ਹ ਤੋਂ ਛੱਡ ਦਿੱਤਾ ਗਿਆ। ਉਸ ਨੇ ਜੇਲ੍ਹ ਤੋਂ ਨਿਕਲਦੇ ਸਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਮੈਨੂੰ ਰਾਤ ਅੱਠ ਵਜੇ ਰਿਹਾਈ ਦੀ ਸੂਚਨਾ ਮਿਲ ਗਈ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਸਰਕਾਰ ਮੈਨੂੰ ਦਸ ਦਿਨਾਂ ਅੰਦਰ ਕਿਸੇ ਦੂਜੇ ਕੇਸ ਵਿੱਚ ਫਸਾ ਦੇਵੇਗੀ। ਸਰਕਾਰ ਮੈਨੂੰ ਜੇਲ੍ਹ ਰੱਖ ਕੇ ਸਾਲ 2019 ਦੀਆਂ ਚੋਣਾਂ ਬਚਾਉਣਾ ਚਾਹੁੰਦੀ ਹੈ, ਪਰ ਮੈਂ ਭਾਜਪਾ ਸਰਕਾਰ ਨੂੰ ਸੱਤਾ ਤੋਂ ਉਖਾੜ ਸੁੱਟਾਂਗਾ। ਉਸ ਨੇ ਕਿਹਾ, ਮੈਂ ਜੇਲ੍ਹ ਵਿੱਚ ਨੌਜਵਾਨਾਂ ਨੂੰ ਰੋਂਦੇ ਵੇਖਿਆ ਹੈ ਜਿਨ੍ਹਾਂ ਨੂੰ ਜਾਤ ਦੇ ਨਾਂਅ ‘ਤੇ ਪੁਲਸ ਨੇ ਫੜਿਆ ਸੀ। ਅਸੀਂ ਦਲਿਤਾਂ ‘ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਅੰਦੋਲਨ ਕਰਾਂਗੇ। ਚੰਦਰਸ਼ੇਖਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਉਸ ਦੀ ਭੂਆ ਹੈ। ਉਸ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਵੇਗਾ ਕਿ ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਜਾਵੇ। ਵਰਨਣ ਯੋਗ ਹੈ ਕਿ ਚੰਦਰਸ਼ੇਖਰ ਆਜ਼ਾਦ ਨੂੰ ਪਿਛਲੇ ਸਾਲ ਅੱਠ ਜੂਨ ਨੂੰ ਡਲਹੌਜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਛੱਡ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp