Skip to content
Saturday, October 31, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

‘ਆਰਐਸਐਸ ਤੋਂ ਲੈਕੇ ਅਡਵਾਨੀ ਨੇ ਮੇਰੇ ਤੇ ਪਾਇਆ ਸੀ ਦਬਾਅ’

By Admin Published 4 min read

ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ

ਅੰਮ੍ਰਿਤਸਰ: ਬੇਅਦਬੀ ਰਿਪੋਰਟ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਿਰੁੱਧ ਫਿਰ ਤੋਂ ਉੱਠੀ ਆਲੋਚਨਾ ਲਹਿਰ ਨੇ ਪੰਥਕ ਅਦਾਰਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇਹ ਸਵਾਲ ਉਦੋਂ ਹੋਰ ਵੀ ਗੰਭੀਰ ਹੋ ਜਾਂਦੇ ਹਨ ਜਦ ਇਨ੍ਹਾਂ ਨੂੰ ਚੁੱਕਣ ਵਾਲੇ ਇਨ੍ਹਾਂ ਸਿਰਮੌਰ ਅਦਾਰਿਆਂ ਦੇ ਅਹੁਦੇਦਾਰ ਰਹਿ ਚੁੱਕੇ ਹੋਣ। ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਤੇ ਫਿਰ ਰੱਦ ਕਰਨ ਦਾ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਖੁੱਲ੍ਹ ਕੇ ਵਿਰੋਧ ਕੀਤਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਸਥਿਤੀ ਦੀ ਇੱਕ ਪੁਲਿਸ ਥਾਣੇ ਨਾਲ ਤੁਲਨਾ ਕਰਦਿਆਂ ਵੀ ਚਿੰਤਾ ਜ਼ਾਹਰ ਕੀਤੀ।
ਵੇਦਾਂਤੀ ਨੇ ਕਿਹਾ ਕਿ ਰਾਮ ਰਹੀਮ ਨੂੰ ਮਰਿਆਦਾ ਮੁਤਾਬਕ ਮੁਆਫ਼ੀ ਨਹੀਂ ਮਿਲ ਸਕਦੀ ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਉਨ੍ਹਾਂ ਮੁਆਫ਼ੀਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ ‘ਤੇ ਉਂਗਲ ਚੁੱਕਦਿਆਂ ਕਿਹਾ ਕਿ ਹੁਕਮਨਾਮੇ ਦੀ ਮਰਿਆਦਾ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ। ਇਸ ਲਈ ਪੰਥ ਦੀ ਬਿਹਤਰੀ ਲਈ ਅਕਾਲ ਤਖ਼ਤ ਦੇ ਜਥੇਦਾਰ ਆਪਣੇ ਅਹੁਦੇ ਤੋਂ ਹੱਟ ਜਾਣ।ਉਹ ਪੰਜ ਸਿੰਘ ਸਹਿਬਾਨ ਕੋਲ ਜਾ ਕੇ ਮੁਆਫ਼ੀ ਮੰਗਣ। ਸਾਬਕਾ ਜਥੇਦਾਰ ਨੇ ਕਿਹਾ ਕਿ ਧਾਰਮਿਕ ਬੰਦਿਆਂ ਦਾ ਬੋਲਿਆ ‘ਝੂਠ’ ਪੱਥਰ ‘ਤੇ ਲਕੀਰ ਵਾਂਗ ਹੁੰਦਾ ਹੈ ਜੋ ਕਦੇ ਨਹੀਂ ਮਿਟਦਾ।ਮਈ 2007 ਵਿੱਚ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦਾ ਸਿੱਖਾਂ ਦੇ ਮਨਾਂ ਵਿੱਚ ਬੇਹੱਦ ਰੋਸ ਸੀ। ਉਦੋਂ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖ਼ਤ ਦੇ ਜਥੇਦਾਰ ਸਨ। ਵੇਦਾਂਦੀ ਨੇ ਆਪਣੇ ਕਾਰਜਕਾਲ ਦੌਰਾਨ ਡੇਰਾ ਮੁਖੀ ਨਾਲੋਂ ਸਿੱਖਾਂ ਨੂੰ ਹਰ ਕਿਸਮ ਦਾ ਨਾਤਾ ਤੋੜਨ ਲਈ ਹੁਕਮਨਾਮਾ ਜਾਰੀ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਹੁਕਮਨਾਮਾ ਜਾਰੀ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੀ ਗੱਲ ਛਿੜਨ ਲੱਗ ਗਈ ਸੀ, ਪਰ ਮੈਂ ਡੇਰਾ ਮੁਖੀ ਨੂੰ ਮੁਆਫ਼ੀ ਦੀ ਗੱਲ ਪ੍ਰਵਾਨ ਨਹੀਂ ਸੀ ਕੀਤੀ।
ਵੇਦਾਂਤੀ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੱਖਾਂ ਨੂੰ ਬੁੱਧੂ ਬਣਾ ਰਿਹਾ ਸੀ, ਪਰ ਉਦੋਂ ਆਰਐਸਐਸ ਦਾ ਦਬਾਅ ਵੀ ਸੀ ਪਰ ਮੈਂ ਹੁਕਮਨਾਮਾ ਨਹੀਂ ਸੀ ਬਦਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਡਵਾਨੀ ਹੁਕਮਨਾਮੇ ਤੋਂ ਨਾਰਾਜ਼ ਸਨ ਪਰ ਫਿਰ ਇਸ ਨੂੰ ਬਦਲਿਆ ਨਹੀਂ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਸਵਾਮੀ ਅਗਨੀਵੇਸ਼ ਤੇ ਤਰਲੋਚਨ ਸਿੰਘ ਨੇ ਵੀ ਮੁਆਫ਼ੀ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਜਥੇਦਾਰ ਨੇ ਕਿਹਾ ਕਿ ਆਰਐਸਐਸ ਦੀਆਂ ਗਤੀਵਿਧੀਆਂ ਪੰਥ ਅਨੁਕੂਲ ਨਹੀਂ ਸਨ। ਫਿਰ ਉਨ੍ਹਾਂ ਵਿਰੁੱਧ ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਤੇ ਅਸਤੀਫ਼ੇ ਦੀ ਗੱਲ ਉੱਠਣ ਲੱਗੀ। ਵੇਦਾਂਤੀ ਨੇ ਸਾਫ਼ ਕੀਤਾ ਕਿ ਮੈਂ ਅਸਤੀਫ਼ਾ ਦਿੱਤਾ ਨਹੀਂ ਸਗੋਂ ਮੇਰੇ ਤੋਂ ਮੰਗਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਅਸਤੀਫ਼ਾ ਨਾ ਦੇਣ ‘ਤੇ ਹਟਾਉਣ ਦੇ ਸੰਕੇਤ ਦਿੱਤੇ ਗਏ ਸਨ।ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਜਥੇਦਾਰਾਂ ਦਾ ਮਾਣ-ਸਨਮਾਨ ਘਟਿਆ ਹੈ ਤੇ ਪੰਥਕ ਪਾਰਟੀ (ਅਕਾਲੀ ਦਲ) ਨੇ ਮੁਆਫ਼ੀ ਦੇ ਕੇ ਪੰਥ ਦੀ ਵੋਟ ਗਵਾਈ ਹੈ। ਡੇਰਾ ਮੁਖੀ ਨੂੰ ਮੁਆਫ਼ੀਨਾਮਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਿਆਨ ਦੇਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਬਦਲਣ ਤੋਂ ਬਾਅਦ ਮੁੜ ਤੋਂ ਉਸੇ ਥਾਂ ‘ਤੇ ਬਹਾਲ ਕਰਨ ਵਾਲਿਆਂ ਨੂੰ ਵੇਦਾਂਤੀ ਨੇ ‘ਢੀਠ’ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਮੁਖ ਸਿੰਘ ਵਰਗੇ ਚਿੱਚੜ ਵਾਂਗ ਚਿੰਬੜੇ ਹੋਏ ਹਨ।ਵੇਦਾਂਤੀ ਨੇ ਕਿਹਾ ਕਿ ਐਸਜੀਪੀਸੀ ‘ਤੇ ਸਿਆਸੀ ਪ੍ਰਭਾਵ ਹੈ ਤੇ ਕਈ ਕਿਸਮ ਦੀਆਂ ਬੰਦਸ਼ਾਂ ਵੀ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਵਿੱਚੋਂ ਉੱਭਰਨ ਲਈ ਸ਼੍ਰੋਮਣੀ ਕਮੇਟੀ ਦਾ ਵਿਧੀ ਵਿਧਾਨ ਬਣੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਦਾਰ ਨਿਯੁਕਤ ਕਰਨ ਤੋਂ ਪਹਿਲਾਂ ਸੇਵਾ ਤੇ ਯੋਗਤਾ ਦੇਖੀ ਜਾਵੇ ਤੇ ਜਥੇਦਾਰ ਦਾ ਸੇਵਾਕਾਲ ਤੈਅ ਹੋਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਕਿ ਐਸਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਵੱਡੀ ਹਸਤੀ ਨੇ ਮੁਆਫ਼ੀ ਤੇ ਇਸ ਨੂੰ ਜਾਰੀ ਕਰਨ ਵਾਲਿਆਂ ਨੂੰ ਗ਼ਲਤ ਠਹਿਰਾਇਆ ਹੋਵੇ। ਕਈ ਸੀਨੀਅਰ ਅਕਾਲੀ ਲੀਡਰ ਵੀ ਇਸ ਫੈਸਲੇ ਦੀ ਨਿਖੇਧੀ ਕਰ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp