IND vs AUS: ਆਪਣੇ ਸਪਿਨਰਾਂ ਦੀ ਮਦਦ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਰਾਏਪੁਰ ‘ਚ ਚੌਥੇ T20I ਮੈਚ ‘ਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਤਰ੍ਹਾਂ ਸੂਰਿਆਕੁਮਾਰ ਯਾਦਵ ਨੇ ਬਤੌਰ ਕਪਤਾਨ ਆਪਣੀ ਪਹਿਲੀ ਸੀਰੀਜ਼ ਜਿੱਤੀ। ਇਸ ਮੈਚ ਦਾ ਸਕੋਰ ਪਿਛਲੇ ਤਿੰਨ ਮੈਚਾਂ ਦੇ ਮੁਕਾਬਲੇ ਕਾਫੀ ਘੱਟ ਰਿਹਾ, ਪਰ ਭਾਰਤੀ ਗੇਂਦਬਾਜ਼ਾਂ ਖਾਸ ਕਰਕੇ ਸਪਿਨਰ ਅਕਸ਼ਰ ਪਟੇਲ (16 ਦੌੜਾਂ ‘ਤੇ ਤਿੰਨ ਵਿਕਟਾਂ) ਤੇ ਰਵੀ ਬਿਸ਼ਨੋਈ (17 ਦੌੜਾਂ ‘ਤੇ ਇਕ ਵਿਕਟ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟ੍ਰੇਲੀਆ ਸੱਤ ਵਿਕਟਾਂ ‘ਤੇ ਸਿਰਫ਼ 154 ਦੌੜਾਂ ਬਣਾਈਆਂ।

ਭਾਰਤ ਨੇ ਯਸ਼ਸਵੀ ਜੈਸਵਾਲ (37 ਦੌੜਾਂ) ਤੇ ਰੁਤੁਰਾਜ ਗਾਇਕਵਾੜ (32 ਦੌੜਾਂ) ਦੀਆਂ ਪਾਰੀਆਂ ਤੋਂ ਬਾਅਦ ਰਿੰਕੂ ਸਿੰਘ ਦੀਆਂ 29 ਗੇਂਦਾਂ ‘ਚ 46 ਦੌੜਾਂ ਤੇ ਜਿਤੇਸ਼ ਸ਼ਰਮਾ ਦੀਆਂ 19 ਗੇਂਦਾਂ ‘ਚ 35 ਦੌੜਾਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 174 ਦੌੜਾਂ ਬਣਾਈਆਂ।

ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ

ਟੀਮ ਇੰਡੀਆ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ‘ਚ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਟੀਮ ਇੰਡੀਆ ਨੇ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਨੇ ਹੁਣ ਤੱਕ ਟੀ-20 ਵਿੱਚ 136 ਜਿੱਤਾਂ ਦਰਜ ਕੀਤੀਆਂ ਹਨ।

T20I ਕ੍ਰਿਕਟ ‘ਚ ਸਭ ਤੋਂ ਵੱਧ ਜਿੱਤਾਂ (ਟਾਪ-10)

ਭਾਰਤ – 213 ਮੈਚਾਂ ‘ਚੋਂ 136 ਜਿੱਤੇ

ਪਾਕਿਸਤਾਨ – 226 ਮੈਚਾਂ ‘ਚੋਂ 135 ਜਿੱਤੇ

ਨਿਊਜ਼ੀਲੈਂਡ – 200 ਮੈਚਾਂ ‘ਚੋਂ 102 ਜਿੱਤੇ

ਆਸਟਰੇਲੀਆ – 181 ਮੈਚਾਂ ‘ਚੋਂ 95 ਜਿੱਤੇ

ਦੱਖਣੀ ਅਫਰੀਕਾ – 171 ਮੈਚਾਂ ‘ਚੋਂ 95 ਜਿੱਤੇ

ਇੰਗਲੈਂਡ – 177 ਮੈਚਾਂ ‘ਚੋਂ 92 ਜਿੱਤੇ

ਸ਼੍ਰੀਲੰਕਾ – 180 ਮੈਚਾਂ ‘ਚੋਂ 79 ਜਿੱਤਾਂ

ਵੈਸਟ ਇੰਡੀਜ਼ – 184 ਮੈਚਾਂ ‘ਚੋਂ 76 ਜਿੱਤੇ

ਅਫਗਾਨਿਸਤਾਨ – 118 ਮੈਚਾਂ ‘ਚੋਂ 74 ਜਿੱਤੇ

ਆਇਰਲੈਂਡ – 154 ਮੈਚਾਂ ‘ਚੋਂ 64 ਜਿੱਤਾਂ