Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਭਾਰਤ ਦੇ ਬਹੁਤੇ ਖ਼ਬਰ ਚੈਨਲ ਮਿਆਰ ਪੱਖੋਂ ਊਣੇ

By uscreative Published 2 min read

ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਵਿਚ ਭਾਰਤੀ ਖ਼ਬਰ ਚੈਨਲਾਂ ‘ਤੇ ਵਿਅੰਗ ਕੱਸਦੇ ਰਹਿੰਦੇ ਹਨ। ਬੀਤੇ ਦਿਨੀਂ ਪ੍ਰਸਾਰਿਤ ਹੋਈ ਇਕ ਕੜੀ ਵਿਚ ਖ਼ਬਰ ਚੈਨਲ ਦੇ ਸਟੂਡੀਓ ਦਾ ਦ੍ਰਿਸ਼ ਸੀ। ਵੱਖ-ਵੱਖ ਸਥਾਨਾਂ ਤੋਂ ਪੱਤਰਕਾਰ ਤੇ ਹੋਰ ਲੋਕ ਜੋੜੇ ਗਏ ਸਨ। ਵਿਅੰਗ ਕਰਦਿਆਂ ਲਿਖਿਆ ਗਿਆ ਸੀ-ਅਕੀਰਾ ਸੇ, ਫ਼ਕੀਰਾ ਸੇ, ਸ਼ਕੀਰਾ ਸੇ, ਰਿਕਤ ਸਥਾਨ ਸੇ। ਕੈਪਸ਼ਨ ਦਿੱਤੀ ਗਈ ਸੀ ਆਪ ਦੇਖ ਰਹੇ ਹੈਂ ‘ਬਾਤ ਕੀ ਖਾਲ’। ਆਗੇ ਦੇਖੀਏ-ਚਾਂਦ ਪਰ ਮਿਲਾ 2 ਰੁਪਏ ਕਾ ਸਿੱਕਾ। ਆਗੇ ਦੇਖੀਏ…ਔਰ ਦੇਖਦੇ ਰਹੀਏ।

ਸੱਚਮੁੱਚ ਬਹੁਤੇ ਭਾਰਤੀ ਹਿੰਦੀ ਖ਼ਬਰ ਚੈਨਲਾਂ ਦਾ ਹਸ਼ਰ ਇਹੀ ਹੈ। ਵਿਸ਼ਾ-ਸਮੱਗਰੀ ਪੱਖੋਂ ਦਿਵਾਲਾ ਨਿਕਲਿਆ ਹੋਇਆ ਹੈ ਅਤੇ ਪੇਸ਼ਕਾਰੀ ਨੌਟੰਕੀਬਾਜ਼ ਵਰਗੀ ਹੁੰਦੀ ਹੈ। ਜਿਵੇਂ ਬੱਸ ਵਿਚ ਕੋਈ ਚੀਜ਼ ਵਸਤਾਂ ਵੇਚ ਰਿਹਾ ਹੋਵੇ।

ਮੈਨੂੰ ਲਗਦਾ ਹੈ ਕਿਸੇ ਦੇ ਸਮਝਾਇਆਂ ਕੋਈ ਸਮਝਦਾ ਵੀ ਨਹੀਂ ਹੈ। ਖੁਦ ਨੂੰ ਸਮਝ ਹੋਵੇ ਤਾਂ ਹੀ ਸਮਝਦਾਰੀ ਨਾਲ ਖ਼ਬਰਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੂਰਦਰਸ਼ਨ ਦੇ ਸਾਰੇ ਚੈਨਲ ਮਿਆਰੀ ਢੰਗ ਨਾਲ ਬੁਲਿਟਨ ਪ੍ਰਸਾਰਿਤ ਕਰਦੇ ਹਨ। ਉਸ ਦੇ ਐਂਕਰ ਨਾ ਉਤਾਵਲੇ ਹੁੰਦੇ ਹਨ, ਨਾ ਰੌਲਾ ਪਾਉਂਦੇ ਹਨ, ਨਾ ਚੀਖਦੇ ਹਨ। ਐਨ.ਡੀ.ਟੀ.ਵੀ. ਇਸ ਪੱਖੋਂ ਅਲੱਗ ਨਜ਼ਰ ਆਉਂਦਾ ਹੈ। ਉਸ ਦੇ ਐਂਕਰ ਅਤੇ ਪੇਸ਼ਕਾਰ ਬੜੇ ਸੁਲਝੇ ਤੇ ਸਿਆਣੇ ਹਨ। ਸਮਾਜਿਕ ਮਾਨਵੀ ਸਰੋਕਾਰਾਂ ਦੀ ਗੱਲ ਕਰਦੇ ਹਨ।ਭਾਰਤੀ ਟੈਲੀਵਿਜ਼ਨ ਜਗਤ ਵਿਚ ਦੀਪਕ ਚੌਰਸੀਆ ਦਾ ਚੋਖਾ ਨਾਂਅ ਹੈ। ‘ਸ਼ੰਘਾਈ ਦੀ ਜੀਵਨ ਸ਼ੈਲੀ’ ਸਿਰਲੇਖ ਹੇਠ ਉਸ ਦੀ ਪੇਸ਼ਕਸ਼ ਦਿਲਚਸਪ ਤੇ ਜਾਣਕਾਰੀ ਭਰਪੂਰ ਸੀ। ਇਸ ਦੀ ਸਾਰਥਿਕਤਾ ਇਸ ਲਈ ਵਧ ਗਈ ਕਿਉਂਕਿ ਮੁੰਬਈ ਅਤੇ ਸ਼ੰਘਾਈ ਵਿਚਾਲੇ ‘ਸਿਸਟਰ ਸਿਟੀ’ ਸਮਝੌਤਾ ਹੋਇਆ ਹੈ। ਦੀਪਕ ਚੌਰਸੀਆ ਸ਼ੰਘਈ ਦੇ ਵਿਕਾਸ ਦੀ ਰਫ਼ਤਾਰ ਦੱਸਦਿਆਂ, ਵਿਖਾਉਂਦਿਆਂ ਵਾਰ-ਵਾਰ ਸਵਾਲ ਉਠਾ ਰਿਹਾ ਸੀ ਕਿ ਮੁੰਬਈ ਕਦੋਂ ਸ਼ੰਘਾਈ ਬਣੇਗੀ।

ਬੀਤੇ 10 ਸਾਲ ਵਿਚ ਸ਼ੰਘਾਈ ਦਾ ਚਿਹਰਾ ਮੁਹਰਾ ਬਦਲ ਗਿਆ ਹੈ। ਦੁਨੀਆ ਸ਼ੰਘਾਈ ਦੀ ਕਾਇਲ ਹੋ ਗਈ ਹੈ। ਲੋਕ 5 ਵਜੇ ਸ਼ਾਮ ਰਾਤ ਦਾ ਖਾਣਾ ਖਾ ਲੈਂਦੇ ਹਨ। ਫਿਰ ਸੈਰ ਕਰਦੇ ਹਨ। ਤਣਾਅ-ਮੁਕਤ ਹੋਣ ਲਈ ਨਾਚ ਕਰਦੇ ਹਨ। ਘਰ, ਦੁਕਾਨ, ਦਫ਼ਤਰ ਦਾ ਕੂੜਾ ਲੋਕ ਖੁਦ ਸਾਫ਼ ਕਰਦੇ ਹਨ। ਇਹ ਸਭ ਤੋਂ ਵੱਧ ਆਬਾਦੀ ਵਾਲਾ ਪਰ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਖੇਤਰਫਲ ਮੁੰਬਈ ਤੋਂ 10 ਗੁਣਾ, ਪਰ ਮੁੰਬਈ ਵਾਲੀ ਕੋਈ ਸਮੱਸਿਆ ਨਹੀਂ। 30 ਤੋਂ ਵੱਧ ਕਾਲਜ, ਯੂਨੀਵਰਸਿਟੀਆਂ ਹਨ। ਚਾਰੇ ਪਾਸੇ ਵਿਕਾਸ ਦੀ ਝਲਕ ਅਤੇ ਸਾਫ਼-ਸਫ਼ਾਈ ਨਜ਼ਰ ਆਉਂਦੀ ਹੈ। ਕੀ 10 ਸਾਲਾਂ ਵਿਚ ਭਾਰਤ ਅਜਿਹਾ ਚਮਤਕਾਰ ਕਰ ਸਕਦਾ ਹੈ?- -ਮੋਬਾਈਲ : 94171-53513.

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp