ਭਾਰਤ ਤੇ ਚੀਨ ਵਿਚਾਲੇ ਮੁੜ ਵਧਿਆ ਤਣਾਅ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਰਕਰਾਰ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦ ‘ਤੇ ਸਰਗਰਮੀਆਂ ਇਸ ਗੱਲ਼ ਦਾ ਸੰਕੇਤ ਦਿੰਦੀਆਂ ਹਨ। ਡੋਕਲਾਮ ’ਚ 73 ਦਿਨ ਤਕ ਚਲੇ ਟਕਰਾਅ ਮਗਰੋਂ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ’ਚ ਨਿਰਮਾਣ ਕਾਰਜ ਆਰੰਭ ਦਿੱਤੇ ਹਨ। ਦੂਜੇ ਪਾਸੇ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ।

ਮੀਡੀਆ ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਇਲਾਕੇ ਦੇ ਦੂਜੇ ਪਾਸੇ ਟਾਟੂ ਖੇਤਰ ’ਚ ਚੀਨ ਨੇ ਬੁਨਿਆਦੀ ਢਾਂਚਾ ਤਿਆਰ ਕਰ ਲਿਆ ਹੈ ਜਿਨ੍ਹਾਂ ’ਚ ਚੀਨੀ ਫ਼ੌਜੀਆਂ (ਪੀਐਲਏ) ਦੇ ਕੈਂਪ ਤੇ ਘਰ ਸ਼ਾਮਲ ਹਨ। ਟਾਟੂ ਇਲਾਕੇ ’ਚ ਫ਼ੌਜੀ ਨਿਗਰਾਨ ਉਪਕਰਣਾਂ ਦੇ ਨਾਲ-ਨਾਲ ਚੀਨ ਨੇ ਚੌਕੀ ਤੇ ਦੂਰਸੰਚਾਰ ਟਾਵਰ ਵੀ ਬਣਾ ਲਏ ਹਨ।

ਚੀਨ ’ਚ ਭਾਰਤੀ ਸਫ਼ੀਰ ਗੌਤਮ ਬੰਬਾਵਲੇ ਨੇ ਹੁਣੇ ਜਿਹੇ ਦਾਅਵਾ ਕੀਤਾ ਸੀ ਕਿ ਡੋਕਲਾਮ ’ਚ ਚੀਨੀ ਫ਼ੌਜੀਆਂ ਵੱਲੋਂ ਦੁਬਾਰਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਏਐਨਆਈ ਵੱਲੋਂ ਜਾਰੀ ਤਸਵੀਰਾਂ ’ਚ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕੇ ’ਚ ਉਸਾਰੀ ਦੇ ਕੰਮ ਸਪੱਸ਼ਟ ਤੌਰ ’ਤੇ ਦੇਖੇ ਜਾ ਸਕਦੇ ਹਨ। ਭਾਰਤ ਤੇ ਚੀਨ ਵਿਚਕਾਰ ਲੰਬੀ ਸਰਹੱਦ ਤਿੰਨ ਇਲਾਕਿਆਂ ’ਚ ਵੰਡੀ ਹੋਈ ਹੈ। ਇਨ੍ਹਾਂ ’ਚੋਂ ਇੱਕ ਇਲਾਕਾ ਪੱਛਮੀ ਲੱਦਾਖ ਤੇ ਅਕਸਾਈ-ਚਿਨ ਦਰਮਿਆਨ ਹੈ। ਦੂਜਾ ਮੱਧ ਖੇਤਰ ਉੱਤਰਾਖੰਡ ਤੇ ਤਿੱਬਤ ਵਿਚਕਾਰ ਤੇ ਤੀਜਾ ਪੂਰਬੀ ਖੇਤਰ ਤਿੱਬਤ ਨੂੰ ਸਿੱਕਮ ਤੇ ਅਰੁਣਾਚਲ ਤੋਂ ਵੱਖ ਕਰਦਾ ਹੈ।

ਉਧਰ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ। ਅਰੁਣਾਚਲ ਸੈਕਟਰ ਦੇ ਪਹਾੜੀ ਇਲਾਕਿਆਂ ਦਿਬਾਂਗ, ਦਾਊ-ਦੇਲਾਈ ਤੇ ਲੋਹਿਤ ਵਾਦੀਆਂ ’ਚ ਫ਼ੌਜ ਨੂੰ ਚੌਕਸ ਕਰ ਦਿੱਤਾ ਗਿਆ ਹੈ। ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਨਿਗਰਾਨੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਰਣਨੀਤਕ ਤੌਰ ’ਤੇ ਸੰਵੇਦਨਸ਼ੀਲ ਤਿੱਬਤੀ ਖ਼ਿੱਤੇ ’ਚ ਸਰਹੱਦ ’ਤੇ ਚੀਨ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਸਕੇ।

ਭਾਰਤ ਵੱਲੋਂ ਟੋਹ ਲਈ ਹੈਲੀਕਾਪਟਰ ਵੀ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਖ਼ਤਰਨਾਕ ਇਲਾਕਿਆਂ ’ਚ ਆਪਣਾ ਦਬਦਬਾ ਬਣਾਏ ਜਾਣ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਤਾਂ ਜੋ ਚੀਨ ਦੇ ਵਧ ਰਹੇ ਅਸਰ ਦਾ ਟਾਕਰਾ ਕੀਤਾ ਜਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.