Skip to content
Wednesday, October 28, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭਾਰਤੀ ਫ਼ੌਜ ਤੋਂ ਵੀ ਸ਼ਕਤੀਸ਼ਾਲੀ ਹੈ ਆਰ ਐਸ ਐਸ ਦੀ ਫੌਜ:ਮੋਹਨ ਭਾਗਵਤ

By Admin Published 3 min read

ਬਰਨਾਲਾ:ਆਰ.ਐਸ.ਐਸ ਨੇ ਜਿਥੇ ਆਪਣਾ ਫੌਜੀ ਟਰੇਨਿੰਗ ਵਾਲਾ ਅਸਲੀ ਰੂਪ ਜਾਹਰ ਕਰ ਦਿੱਤਾ ਹੈ, ਉਥੇ ਭਾਰਤ ਦੀ ਫੌਜ ਦਾ ਅਪਮਾਨ ਕਰਦਿਆਂ ਇਥੋ ਤੱਕ ਕਹਿ ਦਿੱਤਾ ਹੈ ਕਿ ਜੇਕਰ ਦੇਸ ਨੂੰ ਲੋੜ ਪੈਣ ‘ਤੇ ਫੌਜ ਨੂੰ ਤਿਆਰ ਹੋਣ ਲਈ ਤਾਂ ਛੇ-ਸੱਤ ਮਹੀਨੇ ਲੱਗ ਜਾਂਦੇ ਹਨ, ਪਰ ਆਰ.ਐਸ.ਐਸ ਦੇ ਮੈਂਬਰ ਸਿਰਫ਼ ਤਿੰਨ ਦਿਨਾਂ ਵਿੱਚ ਤਿਆਰ ਹੋ ਸਕਦੇ ਹਨ। ਸੰਘ ਮੁਖੀ ਮੋਹਨ ਭਾਗਵਤ ਨੇ ਅਸਿੱਧੇ ਰੂਪ ਸਵੀਕਾਰ ਕਰ ਲਿਆ ਹੈ ਕਿ ਆਰ.ਐਸ.ਐਸ ਕੋਲ ਭਾਰਤ ਦੀ ਫੌਜ ਦੇ ਬਰਾਬਰ ਹਥਿਆਰਬੰਦ ਟਰੇਨਿੰਗ ਵਾਲੀ ਆਪਣੀ ਫੌਜ ਹੈ।
ਆਰ.ਐਸ.ਐਸ ਮੋਹਨ ਭਾਗਵਤ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਵੇਂ ਸਾਡਾ ਸੰਗਠਨ ਫੌਜੀ ਸੰਗਠਨ ਨਹੀਂ ਹੈ, ਪਰ ਸਾਡਾ ਅਨੁਸਾਸ਼ਨ ਫੌਜ ਵਰਗਾ ਹੀ ਹੈ, ਜੇਕਰ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਸਾਡਾ ਸੰਗਠਨ ਸਿਰਫ ਤਿੰਨ ਦਿਨ ਵਿੱਚ ਉਹੋ ਜਿਹੀ ਫੌਜ ਖੜੀ ਕਰ ਸਕਦਾ ਹੈ, ਜਿਹੋ ਜਿਹੀ ਫੌਜ ਤਿਆਰ ਕਰਨ ਨੂੰ ਛੇ-ਸੱਤ ਮਹੀਨੇ ਲੱਗ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਹੀ ਫੌਜ ਵਰਗੀ ਟਰੇਨਿੰਗ ਦਿੱਤੀ ਜਾਂਦੀ ਹੈ। ਮੋਹਨ ਭਾਗਵਤ ਦੇ ਇਸ ਬਿਆਨ ਨੂੰ ਲੈ ਕੇ ਦੇਸ਼ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਦੇਸ਼ ਦੀ ਫੌਜ ਦਾ ਅਪਮਾਨ ਦੱਸਦਿਆਂ ਭਾਰਤੀ ਫੌਜ ਤੋਂ ਭਰੋਸਾ ਤੋੜਨ ਵਾਲਾ ਬਿਆਨ ਕਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਬਿਆਨ ਨੂੰ ਭਾਰਤੀ ਫੌਜ ਅਤੇ ਫੌਜੀ ਸ਼ਹੀਦਾਂ ਦਾ ਅਪਮਾਨ ਕਰਾਰ ਦਿੱਤਾ ਹੈ। ਉਥੇ ਭਾਜਪਾ ਨੇ ਮੋਹਨ ਭਾਗਵਤ ਦਾ ਬਚਾਉ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਫੌਜ ਨਾਲ ਤੁਲਣਾ ਨਹੀਂ ਕੀਤੀ, ਸਗੋਂ ਇਹ ਕਿਹਾ ਹੈ ਕਿ ਜਿਥੇ ਆਮ ਆਦਮੀ ਨੂੰ ਫੌਜੀ ਟਰੇਨਿੰਗ ਦੇ ਕੇ ਤਿਆਰ ਕਰਨ ਲਈ ਛੇ-ਸੱਤ ਮਹੀਨੇ ਲੱਗਦੇ ਹਨ, ਉਥੇ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਦਿੱਤੀ ਜਾਂਦੀ ਟਰੇਨਿੰਗ ਕਰਕੇ ਸਿਰਫ ਤਿੰਨ ਦਿਨਾਂ ਵਿੱਚ ਹੀ ਤਿਆਰ ਕੀਤਾ ਜਾ ਸਕਦਾ ਹੈ।
ਭਾਜਪਾ ਵੱਲੋਂ ਮੋਹਨ ਭਾਗਵਤ ਦੇ ਬਚਾਓ ਲਈ ਦਿੱਤਾ ਜਾ ਰਿਹਾ ਤਰਕ ਵੀ ਬਹੁਤ ਖਤਰਨਾਕ ਸਥਿਤੀ ਬਿਆਨ ਕਰ ਰਿਹਾ ਹੈ। ਕੀ ਸੱਚਮੁੱਚ ਹੀ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਫੌਜੀ ਦਿੱਤੀ ਜਾ ਰਹੀ ਹੈ? ਕੀ ਭਾਰਤ ਦੀ ਸਰਕਾਰ ਕਿਸੇ ਨੂੰ ਇਸ ਤਰਾਂ ਦੇ ਫੌਜੀ ਟਰੇਨਿੰਗ ਵਾਲੇ ਸੰਗਠਨ ਤਿਆਰ ਕਰਨ ਦੀ ਇਜਾਜਤ ਦਿੰਦੀ ਹੈ ? ਕੀ ਭਾਰਤ ਦੇ ਸੰਵਿਧਾਨ ਮੁਤਾਬਿਕ ਦੇਸ਼ ਵਿੱਚ ਕੋਈ ਵੀ ਸੰਗਠਨ ਆਪਣੇ ਮੈਂਬਰਾਂ ਨੂੰ ਫੌਜੀ ਟਰੇਨਿੰਗ ਦੇ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਨਾ ਤਾਂ ਭਾਰਤ ਸਰਕਾਰ ਕੋਲ ਹਨ ਅਤੇ ਨਾ ਹੀ ਸਾਇਦ ਭਾਜਪਾ ਦਾ ਕੋਈ ਆਗੂ ਦੇ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅੰਤ੍ਰਿੰਗ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਮੋਹਨ ਭਾਗਵਤ ਦਾ ਇਹ ਬਿਆਨ ਸਾਬਤ ਕਰਦਾ ਹੈ ਕਿ ਇਸ ਦੇਸ ਵਿੱਚ ਬਹੁਗਿਣਤੀ ਲਈ ਹੋਰ ਕਾਨੂੰਨ ਹੈ ਅਤੇ ਘੱਟਗਿਣਤੀ ਲਈ ਹੋਰ ਕਾਨੂੰਨ ਹੈ, ਕਿਉਂਕਿ ਭਾਰਤ ਦੀ ਸਰਕਾਰ ਵੱਲੋਂ ਜੂਨ 1984 ਨੂੰ ਸਿੱਖ ਕੌਮ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਉਪਰ ਇਹ ਕਹਿ ਕੇ ਹਮਲਾ ਕੀਤਾ ਗਿਆ ਸੀ ਕਿ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਹਥਿਆਰਬੰਦ ਫੌਜ ਬਣਾ ਲਈ ਹੈ, ਪਰ ਹੁਣ ਜਦੋਂ ਮੋਹਨ ਭਾਗਵਤ ਸਰੇਆਮ ਮੰਨ ਰਿਹਾ ਹੈ ਕਿ ਆਰ.ਐਸ.ਐਸ ਦੇ ਮੈਂਬਰ ਹਥਿਆਰਬੰਦ ਫੌਜ ਦੀ ਮੁੱਢ ਤੋਂ ਟਰੇਨਿੰਗ ਲੈਂਦੇ ਹਨ ਅਤੇ ਉਹ ਤਿੰਨ ਦਿਨਾਂ ਵਿੱਚ ਹੀ ਫੌਜ ਵਿੱਚ ਜਾਣਦੇ ਕਾਬਲ ਹਨ ਤਾਂ ਕੀ ਹੁਣ ਆਪਣੇ ਮੈਂਬਰਾਂ ਨੂੰ ਹਥਿਆਰਬੰਦ ਟਰੇਨਿੰਗ ਦੇਣ ਵਾਲੀ ਆਰ.ਐਸ.ਐਸ ‘ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp