Ad-Time-For-Vacation.png

ਭਾਰਤੀ ਮੂਲ ਦੀ ਅਮਰੀਕਨ ਫ਼ੌਜਣ ਨੇ ਜਿੱਤਿਆ ਸੁੰਦਰੀ ਦਾ ਤਾਜ

ਇਹ ਤਸਵੀਰਾਂ ਅਮਰੀਕੀ ਹਵਾਈ ਫ਼ੌਜ ਵਿੱਚ ਐਵੀਏਸ਼ਨ ਮਕੈਨਿਕ ਅਨੰਨਿਆ ਅਰੋੜਾ ਦੀਆਂ ਹਨ।ਉਹ ਨਾ ਸਿਰਫ ਅਮਰੀਕੀ ਫ਼ੌਜ ਦਾ ਹਿੱਸਾ ਹੈ ਬਲਕਿ ਗਲੋਰੀਅਸ ਬਿਊਟੀ ਪੇਗੈਂਟ ਨਾਂ ਦੇ ਸੁੰਦਰਤਾ ਮੁਕਾਬਲੇ ਦੀ ਜੇਤੂ ਵੀ ਹੈ।3 ਅਨੰਨਿਆ ਮੈਸੂਰੀ ਬੋਰਡਿੰਗ ਸਕੂਲ ਵਿੱਚ ਪੜ੍ਹੀ ਤੇ ਫਿਰ ਚੰਗੇ ਅੰਕ ਹਾਸਲ ਕਰ ਵਿਚੀਤਾ ਸਟੇਟ ਯੂਨੀਵਰਸਿਟੀ ਵਿੱਚ ਏਅਰੋਸਪੇਸ ਇੰਜਨੀਅਰਿੰਗ ਵਿੱਚ ਦਾਖ਼ਲ ਹੋ ਗਈ। ਉਸ ਦੇ ਪਿਤਾ ਮਰਚੈਂਟ ਨੇਵੀ ਵਿੱਚ ਅਫਸਰ ਹਨ ਤੇ ਉਨ੍ਹਾਂ ਦੀ ਦਿੱਤੀ ਸੇਧ ਸਦਕਾ ਅਨੰਨਿਆ ਅੱਗੇ ਵਧਦੀ ਗਈ।
ਅਨੰਨਿਆ ਦਿੱਲੀ ‘ਚ ਪਲੀ ਵੱਡੀ ਹੋਈ। ਉਸ ਨੂੰ ਸ਼ੁਰੂ ਤੋਂ ਹੀ ਪੁਲਾੜ ਵਿੱਚ ਜਾਣ ਦੀ ਚਾਹ ਸੀ। ਉਸ ਵਿੱਚ ਇਹ ਲਾਲਸਾ ਭਾਰਤ ਦੀ ਮਹਾਨ ਪੁਲਾੜ ਵਿਗਿਆਨੀ ਤੇ ਯਾਤਰੀ ਕਲਪਨਾ ਚਾਵਲਾ ਤੋਂ ਮਿਲੀ। ਜਦੋਂ 1 ਫਰਵਰੀ, 2003 ਨੂੰ ਕਲਪਨਾ ਚਾਵਲਾ ਤੇ ਹੋਰਨਾਂ ਪੁਲਾੜ ਯਾਤਰੀਆਂ ਦਾ ਪੁਲਾੜ ਵਾਹਨ (ਸਪੇਸ ਸ਼ੱਟਲ) ਹਾਦਸਾਗ੍ਰਸਤ ਹੋ ਗਿਆ। 12 ਸਾਲ ਦੀ ਅਨੰਨਿਆ ਆਪਣੇ ਦਾਦਾ ਨਾਲ ਇਹ ਸਭ ਦੇਖ ਰਹੀ ਸੀ। ਉਦੋਂ ਤੋਂ ਹੀ ਉਸ ਅੰਦਰ ਪੁਲਾੜ ਬਾਰੇ ਜਾਣਨ ਤੇ ਪੁਲਾੜ ਵਿਗਿਆਨੀ ਬਣਨ ਦੀ ਤਾਂਘ ਪੈਦਾ ਹੋ ਗਈ।ਇਸ ਭਾਰਤੀ ਮੁਟਿਆਰ ਨੂੰ ਨੱਚਣ ਟੱਪਣ ਦਾ ਬਹੁਤ ਸ਼ੌਕ ਹੈ। ਅਨੰਨਿਆ ਦੱਸਦੀ ਹੈ ਕਿ ਉਸ ਦੇ ਕਾਲਜ ਵਿੱਚ ਸਥਾਨਕ ਵਿਦਿਆਰਥੀ ਏਸ਼ੀਅਨਜ਼, ਜਾਪਾਨੀ, ਚੀਨੀ ਤੇ ਕੋਰੀਅਨ ਆਦਿ ਲੋਕਾਂ ਨੂੰ ਹੀ ਸਮਝਦੇ ਸਨ। ਉਸ ਨੂੰ ਇਹ ਗੱਲ ਕਾਫੀ ਸਤਾਉਂਦੀ ਸੀ। ਜਦੋਂ ਉਸ ਨੇ ਵਿਚਿਤਾ ਵਿੱਚ ਏਸ਼ੀਅਨ ਫੈਸਟੀਵਲ ਦੇ ਸੁੰਦਰਤਾ ਮੁਕਾਬਲੇ ਨੂੰ ਜਿੱਤਿਆ, ਤਾਂ ਉਸ ਨੂੰ ਭਾਰਤੀ ਸੱਭਿਆਚਾਰ ਦਾ ਮੁਜ਼ਾਹਰਾ ਕਰ ਕੇ ਕਾਫੀ ਪ੍ਰਸੰਨਤਾ ਹਾਸਲ ਹੋਈ। ਉਸ ਨੇ ਇਸ ਮੁਕਾਬਲੇ ਵਿੱਚ ਜਿੱਤ ਨਾਲ ਸਕਾਲਰਸ਼ਿਪ ਵੀ ਪ੍ਰਾਪਤ ਕਰ ਲਈ।ਅਨੰਨਿਆ ਦਾ ਸ਼ੌਕ ਨਾਸਾ ਵਿੱਚ ਜਾਣਾ ਤੇ ਪੁਲਾੜ ਨੂੰ ਜਾਣਨਾ ਹੈ। ਉਸ ਦੀਆਂ ਆਸਾਂ ਨੂੰ ਉਦੋਂ ਬੂਰ ਪਿਆ ਜਦੋਂ ਉਸ ਨੂੰ ਵਿਦੇਸ਼ੀ ਨਾਗਰਿਕਾਂ ਲਈ ਜਾਰੀ ਪ੍ਰੋਗਰਾਮ ਤਹਿਤ ਅਮਰੀਕੀ ਹਵਾਈ ਫ਼ੌਜ ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਸਮੇਂ ਅਨੰਨਿਆ ਅਮਰੀਕੀ ਫ਼ੌਜ ਦੇ ਅਪਾਚੇ ਹੈਲੀਕਾਪਟਰਾਂ ਦੀ ਦੇਖ-ਰੇਖ ਕਰਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.