Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਬ੍ਰਿਟੇਨ ‘ਚ ਪਹਿਲੀ ਵਾਰ ਸਿੱਖ ਬੀਬੀ ਬਣੀ ਸ਼ੈਡੋ ਮੰਤਰੀ

By Admin Published 2 min read

ਲੰਡਨ:ਪ੍ਰੀਤ ਕੌਰ ਗਿੱਲ ਨੂੰ ਵਿਰੋਧੀ ਲੇਬਰ ਪਾਰਟੀ ਦੇ ਲੀਡਰ ਜੇਰੇਮੀ ਕੋਰਬੇਨ ਨੇ ਸ਼ੈਡੋ ਕੈਬਨਿਟ ਦਾ ਮੰਤਰੀ ਥਾਪ ਦਿੱਤਾ ਹੈ। ਪ੍ਰੀਤ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ। 44 ਸਾਲਾ ਪ੍ਰੀਤ ਗਿੱਲ ਲੇਬਰ ਪਾਰਟੀ ਦੀ ਬਰਮਿੰਘਮ ਐਡਗਬੈਸਟਨ ਸੀਟ ਤੋਂ ਸੰਸਦ ਮੈਂਬਰ ਹੈ। ਬੀਤੇ ਸਾਲ ਜੁਲਾਈ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਗ੍ਰਹਿ ਮਾਮਲਿਆਂ ਸਬੰਧੀ ਕਮੇਟੀ ਵਿੱਚ ਵੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹੁਣ ਸ਼ੈਡੋ ਮਿਨੀਸਟਰ ਵਜੋਂ ਪਦ ਉੱਨਤੀ ਦਿੱਤੀ ਗਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਟੌਪ ਟੀਮ ਦੀ ਮੁੜ ਤੋਂ ਚੋਣ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸ਼ੌਨਕ, ਸੁਏਲਾ ਫਰਨਾਂਡਿਸ ਤੇ ਸ਼ੈਲੇਸ਼ ਵਾੜਾ ਨੂੰ ਜੂਨੀਅਰ ਮੰਤਰੀ ਅਹੁਦਿਆਂ ‘ਤੇ ਨਿਯੁਕਤ ਵੀ ਕੀਤਾ ਜਾ ਚੁੱਕਾ ਹੈ। ਬ੍ਰਿਟੇਨ ਦੀ ਸੰਸਦ ਵਿੱਚ ਸ਼ੈਡੋ ਕੈਬਨਿਟ ਦੀ ਚੋਣ ਵਿਰੋਧੀ ਧਿਰ ਦਾ ਨੇਤਾ ਆਪਣੇ ਸੀਨੀਅਰ ਸੰਸਦ ਮੈਂਬਰ ਨੂੰ ਲੈ ਕੇ ਕਰਦਾ ਹੈ। ਇਹ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦਾ ਪ੍ਰਤੀਰੂਪ ਹੁੰਦੀ ਹੈ। ਇਸ ਵਿੱਚ ਸਰਕਾਰ ਦੇ ਮੰਤਰੀਆਂ ਵਾਂਗ ਹਰ ਮੈਂਬਰ ਨੂੰ ਉਸੇ ਮੰਤਰਾਲੇ ਦਾ ਇੰਚਾਰਜ ਯਾਨੀ ਸ਼ੈਡੋ ਮਿਨੀਸਟਰ ਲਾਇਆ ਜਾਂਦਾ ਹੈ, ਜਿਸ ਦਾ ਕੰਮ ਮੰਤਰੀ ਨੂੰ ਸਵਾਲ ਕਰਨੇ ਤੇ ਚੁਨੌਤੀ ਦੇਣਾ ਹੁੰਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp