Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਭਾਰਤੀ ਕ੍ਰਿਕਟ ਸਟਾਰ ਜਸਪ੍ਰੀਤ ਸਿੰਘ ਭੰਵਰਾ ਦੇ ਦਾਦਾ ਆਟੋ ਚਾਲ ਕੇ ਕਰਦੇ ਗੁਜ਼ਾਰਾ

By uscreative Published 1 min read

ਦੇਹਰਾਦੂਨ: ਭਾਰਤੀ ਕ੍ਰਿਕਟ ਟੀਮ ਦੇ ਕਿਸੇ ਸਟਾਰ ਦੀ ਗੱਲ ਕਰੋ ਤਾਂ ਗੱਲ ਉਸ ਦੇ ਸਟਾਰਡਮ ‘ਤੇ ਜਾਂਦੀ ਹੈ। ਭਾਰਤੀ ਕ੍ਰਿਕਟ ਟੀਮ ਦਾ ਟਿਕਟ ਪਾਉਣ ਤੋਂ ਬਾਅਦ ਆਮ ਬੰਦੇ ਦਾ ਸਿਤਾਰਾ ਚਮਕਦਾ ਹੋਇਆ ਬਣ ਜਾਂਦਾ ਹੈ। ਕੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਵੱਡੇ ਸਟਾਰ ਦੇ ਘਰ ਦਾ ਕੋਈ ਵਿਅਕਤੀ ਮੁਫ਼ਲਿਸੀ ਦੀ ਜ਼ਿੰਦਗੀ ਕੱਟਦਾ ਹੋਵੇ। ਅਜਿਹਾ ਕੁਝ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਜਸਪ੍ਰੀਤ ਸਿੰਘ ਭੰਵਰਾਂ ਦੇ ਦਾਦਾ ਜੀ ਨਾਲ ਹੋ ਰਿਹਾ ਹੈ।

ਜਸਪ੍ਰੀਤ ਭੰਵਰਾ ਕ੍ਰਿਕਟ ਟੀਮ ‘ਚ ਛਾਏ ਹੋਏ ਹਨ। ਉੱਤਰਖੰਡ ਦੇ ਊਧਮ ਸਿੰਘ ਨਗਰ ‘ਚ ਜਸਪ੍ਰੀਤ ਦੇ ਦਾਦਾ ਆਟੋ ਚਲਾਉਂਦੇ ਹਨ। ਜਸਪ੍ਰੀਤ ਦੇ ਦਾਦਾ ਜੀ ਸੰਤੋਖ਼ ਸਿੰਘ ਨੇ ਕਦੇ ਆਪਣੇ ਪੋਤੇ ਦਾ ਮੈਚ ਮੈਦਾਨ ‘ਚ ਨਹੀਂ ਦੇਖਿਆ। ਉਹ ਸਿਰਫ਼ ਟੀਵੀ ‘ਤੇ ਉਸ ਨੂੰ ਦੇਖਦੇ ਰਹੇ ਹਨ। ਦਰਅਸਲ ਜਸਪ੍ਰੀਤ ਸਿੰਘ ਦੇ ਦਾਦਾ ਜੀ ਦੀਆਂ ਅਹਿਮਦਾਬਾਦ ‘ਚ ਤਿੰਨ ਫੈਕਟਰੀਆਂ ਸਨ ਪਰ ਕੁਦਰਤੀ ਮਾਰ ਪੈਣ ਕਾਰਨ ਹੁਣ ਬੀਤੇ ਦਿਨਾਂ ਦੀ ਕਹਾਣੀ ਬਣ ਚੁੱਕੀਆਂ ਹਨ।ਚੌਰਾਸੀ ਸਾਲ ਦੇ ਬਜ਼ੁਰਗ ਸੰਤੋਖ਼ ਸਿੰਘ ਉਤਰਾਖੰਡ ‘ਚ ਆਪਣੇ ਵੱਡੇ ਬੇਟੇ ਨਾਲ ਰਹਿੰਦੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp