ਜਰਮਨੀ ਨੇ ਜਿੱਤਿਆ ਕਨਫੈਡਰੇਸ਼ਨ ਫੁਟਬਾਲ ਕੱਪ

ਸੇਂਟ ਪੀਟਰਜ਼ਬਰਗ,)- ਮਾਰਸੇਲੋ ਡਿਆਜ਼ ਦੇ ਖੁੰਝਣ ਮਗਰੋਂ ਲਾਰਸ ਸਟਿੰਡਲ ਦੇ ਆਸਾਨੀ ਨਾਲ ਕੀਤੇ ਗਏ ਗੋਲ ਦੀ ਬਦੌਲਤ ਜਰਮਨੀ ਨੇ ਕਨਫੈਡਰੇਸ਼ਨ ਕੱਪ ਫੁਟਬਾਲ ਦੇ ਫਾਈਨਲ ‘ਚ ਚਿਲੀ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।

ਕੱਲ ਰਾਤ ਖੇਡੇ ਗਏ ਮੈਚ ‘ਚ ਡਿਆਜ਼ ਦੀ ਗਲਤੀ ਚਿਲੀ ‘ਤੇ ਭਾਰੀ ਪੈ ਗਈ। ਉਸ ਨੇ ਗੇਂਦ ਝਪਟਣ ‘ਚ ਥੋੜ੍ਹੀ ਦੇਰ ਲਾਈ ਅਤੇ ਤਦ ਤੱਕ ਟਿਮੋ ਵਰਨਰ ਨੇ ਉਸ ਤੋਂ ਗੇਂਦ ਖੋਹ ਕੇ ਸਟਿੰਡਲ ਵੱਧ ਵਧਾ ਦਿੱਤੀ ਜਿਸ ਸਾਹਮਣੇ ਕੋਈ ਰੱਖਿਅਕ ਜਾਂ ਗੋਲ ਕੀਪਰ ਨਹੀਂ ਸੀ। ਇਸ ਤਰ੍ਹਾਂ ਜਰਮਨੀ ਨੇ ਖੇਡ ਦੇ 20ਵੇਂ ਮਿੰਟ ‘ਚ ਲੀਡ ਹਾਸਲ ਕਰ ਲਈ ਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖ ਕੇ ਮੈਚ ਜਿੱਤਿਆ। ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਜਾਣ ‘ਤੇ ਗੋਲਡਨ ਬਾਲ ਹਾਸਲ ਕਰਨ ਵਾਲੇ ਜਰਮਨ ਕਪਤਾਨ ਜੂਲੀਅਨ ਡਰੈਕਸਲਰ ਨੇ ਕਿਹਾ ਕਿ ਉਨ੍ਹਾਂ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਅਤੇ ਉਹ ਇਸ ਜਿੱਤ ਦੇ ਹੱਕਦਾਰ ਸੀ। ਉਹ ਇਸ ਟੂਰਨਾਮੈਂਟ ‘ਚ ਪਹਿਲਾਂ ਨਾਲ ਹੀ ਖੇਡੇ ਸੀ ਜਿਸ ਨਾਲ ਇਹ ਜਿੱਤ ਹੋਰ ਮਹੱਤਵਪੂਰਨ ਬਣ ਜਾਂਦੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੇ ਕਨਫੈਡਰੇਸ਼ਨ ਕੱਪ ਜਿੱਤਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.