Ad-Time-For-Vacation.png

ਭਾਰਤੀ “ਅਜ਼ਾਦੀ ਦਿਹਾੜੇ” ਮੌਕੇ ਸਿੱਖਾਂ, ਕਸ਼ਮੀਰੀਆਂ ਵੱਲੋਂ ਲੰਡਨ ‘ਚ ਭਾਰਤੀ ਦੂਤਘਰ ਅੱਗੇ ਰੋਸ ਮੁਜਾਹਰਾ

ਲੰਡਨ: ਸਿੱਖ ਅਤੇ ਕਸ਼ਮੀਰੀ ਨੁਮਾਇਂਦਿਆਂ ਵੱਲੋਂ ਸਾਂਝੇ ਤੌਰ ‘ਤੇ ਭਾਰਤ ਦੇ ਬਰਤਾਨਵੀ ਦੂਤਘਰ ਅੱਗੇ ਜ਼ੋਰਦਾਰ ਮੁਜ਼ਾਹਰੇ ਦੌਰਾਨ ਇਸ ਦੇ 70 ਸਾਲਾ ਅਜ਼ਾਦੀ ਦਿਹਾੜੇ ਨੂੰ ਗ਼ੁਲਾਮੀ ਅਤੇ ਬਰਬਾਦੀ ਦੇ ਸੋਗ ਸੰਤਾਪ ਵਜੋਂ ਮਨਾਇਆ ਗਿਆ, ਜਿਸ ‘ਅਜ਼ਾਦੀ’ ਪਿੱਛੋਂ ਸਿਰਫ਼ ਪੰਜਾਬ ਦੇ ਸਿੱਖਾਂ, ਜਾਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਹੀ ਨਹੀਂ, ਬਲਕਿ ਭਾਰਤ ਦੀਆਂ ਘਟ-ਗਿਣਤੀ ਇਸਾਈ, ਬੋਧੀ, ਜੈਨੀ ਅਤੇ ਦਲਿਤ ਕੌਮਾਂ ਨੂੰ ਵੀ ਬ੍ਰਾਹਮਣਵਾਦੀ ਤਾਕਤਾਂ ਹੱਥੋਂ ਨੱਸਲਕੁਸੀ ਦਾ ਲਗਾਤਰ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਪਾਕਿਸਤਾਨੀ ਆਗੂ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਨੇ ਵੀ ਪਿਛਲੇ ਦਿਨੀਂ ਕਿਹਾ ਹੈ ਕਿ ‘ਗਊ-ਰੱਖਸ਼ਾ’ ਅਤੇ ‘ਘਰ-ਵਾਪਸੀ’ ਵਰਗੀਆਂ ਸਿਆਸੀ ਗੁੰਡਾ-ਗਰਦੀਆਂ ਨੇ ਹਿੰਦੁਸਤਾਨ ਵਿਚ ਹੁਣ ਮੁਸਲਮਾਨਾਂ ਲਈ ਵਧੇਰੇ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਹੋਇਆ ਹੈ। ਯਾਦ ਰਹੇ ਕਿ ਇਸ ਸਾਲ ਹੀ ਡਾ: ਇਕਤਿਦਾਰ ਚੀਮਾ ਦੀ ਅਮਰੀਕੀ ਸਰਕਾਰੀ ਕਮਿਸ਼ਨ ਰਿਪੋਰਟ ਨੇ ਵੀ ਮੋਦੀ ਸਰਕਾਰ ਦੀ ਇਸ ਲਈ ਤਿੱਖੀ ਅਲੋਚਨਾ ਕੀਤੀ ਸੀ, ਜਿਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਨੂੰ ਪੱਖਪਾਤੀ ੀ ਦੱਸ ਕੇ ਰੱਦ ਕਰਨ ਦੀ ਨਾਕਾਮ ਕੋਸ਼ਿਸ਼ ਕਰਦਿਆਂ, ਅਮਰੀਕੀ ਸੰਸਦ ਵਿਚ ਬੈਠੀਆਂ ਹਿੰਦੂਤਵੀ ਤਾਕਤਾਂ ਨੂੰ ਵੀ ਇਸ ਬਾਰੇ ਭੜਕਾਉਣਾ ਸ਼ੁਰੂ ਕੀਤਾ।

ਯੂਨਾਈਟਿਡ ਖਾਲਸਾ ਦਲ ਦੇ ਆਗੂ ਸ. ਲਵਸ਼ਿੰਦਰ ਸਿੰਘ ਡੱਲੇਵਾਲ, ਅਕਾਲੀ ਦਲ ਯੂ. ਕੇ. ਦੇ ਚੇਅਰਮੈਨ, ਸ. ਗੁਰਦੇਵ ਸਿੰਘ ਚੌਹਾਨ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ. ਸਰਬਜੀਤ ਸਿੰਘ, ਸ. ਕੁਲਵੰਤ ਸਿੰਘ ਮੁਠੱਡਾ, ਜਲਾਵਤਨ ਸਰਕਾਰ ਦੇ ਸ. ਗੁਰਮੇਜ ਸਿੰਘ ਗਿੱਲ, ਕੌਂਸਲ ਆਫ਼ ਖਾਲਿਸਤਾਨ ਦੇ ਵਿੱਤ ਸਕੱਤਰ ਮੋਹਣ ਸਿੰਘ ਤੱਖਰ ਅਤੇ ਸ. ਬਲਵੀਰ ਸਿੰਘ ਖੇਲਾ ਤੋਂ ਇਲਾਵਾ, ਨਜ਼ੀਰ ਅਹਿਮਦ ਸ਼ਾਵਲ ਅਤੇ ਰਾਜਾ ਅਮਜਦ ਖਾਨ ਸਮੇਤ ਕਈ ਹੋਰ ਕਸ਼ਮੀਰੀ ਆਗੂ ਅਤੇ ਜਥੇਬੰਦੀਆਂ ਵੀ ਮੁਜ਼ਾਹਰੇ ਵਿਚ ਸ਼ਾਮਿਲ ਹੋਈਆਂ।

ਇਸ ਮੌਕੇ ਸ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਿੱਖਾਂ ਨੂੰ ‘ਅਜ਼ਾਦੀ ਦਾ ਨਿੱਘ’ ਮਾਨਣ ਦੀ ਬਜਾਏ ਭਾਰਤੀ ਸੰਵਿਧਾਨ ਮੁਤਾਬਿਕ ਸਿਰਫ਼ ‘ਕੇਸਾਧਾਰੀ ਹਿੰਦੂ’ ਬਣਨ ਦਾ ਹੀ ਮੌਕਾ ਮਿਲਿਆ। ਸਿੱਖ ਹੋਮਲੈਂਡ ਦੇ ਸਿਰਫ਼ ਲਾਰੇ ਲਾ ਕੇ ਸਿੱਖ ਰਿਆਸਤਾਂ ਨੂੰ ਵੀ ਖਤਮ ਕਰਕੇ ਪੰਜਾਬ ਉੱਤੇ ਹਿੰਦੀ ਠੋਸਣ ਲਈ ਇਸ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ।

ਪਾਰਲੀਮਾਨੀ ਖੁੱਦ-ਮੁੱਖਤਿਆਰੀ ਜਥੇਬੰਦੀ ਅਤੇ ਕੌਂਸਲ ਆਫ਼ ਖਾਲਿਸਤਾਨ ਦੇ ਜਨਰਲ ਸਕੱਤਰ ਰਣਜੀਤ ਸਿੰਘ ਸਰਾਏ ਨੇ ਵੀ ਇਸ ਬਾਰੇ ਕਿਹਾ ਕਿ ਰਹਿੰਦੇ-ਖੂੰਦੇ ਪੰਜਾਬੀ ਸੂਬੇ ਦੀ ਰਾਜਧਾਨੀ, ਇਸ ਦੇ ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਦੇ ਹੱਕ ਵੀ ਖੋਹ ਲਏ ਗਏ, ਜਿਸ ਦੇ ਨਤੀਜੇ ਹਜ਼ਾਰਾਂ ਪੰਜਾਬ ਦੇ ਸਿੱਖ ਕਿਸਾਨ ਬਰਬਾਦ ਹੋ ਕੇ ਖੁਦਕੁਸ਼ੀਆਂ ਕਰ ਚੁਕੇ ਹਨ।

ਸ. ਗੁਰਦੇਵ ਸਿੰਘ ਚੌਹਾਨ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਨਜ਼ਰਬੰਦ ਕਰਕੇ, ਫ਼ਰਜ਼ੀ ਮੁਕਾਬਲਿਆਂ ਵਿਚ ਸ਼ਹੀਦ ਕਰਕੇ ਜਦੋਂ ਭਾਰਤੀ ਰਾਜ ਨਹੀਂ ਰੱਜਿਆ ਤਾਂ ਨਸ਼ਿਆਂ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਦਾ ਮਨਸੂਬਾ ਬਣਾ ਲਿਆ ਗਿਆ।ਮੁਜ਼ਾਹਰੇ ਦੇ ਪ੍ਰਬੰਧਕ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ, ਸ. ਅਮਰੀਕ ਸਿੰਘ ਸਹੋਤਾ ਨੇ ਭਾਗ ਲੈ ਰਹੇ ਪ੍ਰਦਰਸਨਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 70 ਸਾਲ ਪਹਿਲਾਂ ਸਿੱਖ ਆਗੂਆਂ ਨੇ ਬ੍ਰਾਹਮਣਵਾਦੀਆਂ ਦੇ ਭਰੋਸੇ ਸਿੱਖ ਕੌਮ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਵਾ ਦਿੱਤਾ ਸੀ। ਇਨ੍ਹਾਂ ਮੂਰਖਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਆਉਣ ਵਾਲੇ ਸਮੇਂ ਵਿਚ ਸਿੱਖਾਂ ਨਾਲ ਕਿੰਨੀ ਬੇਇਨਸਾਫੀ ਹੋਣ ਵਾਲੀ ਹੈ। ਅੱਜ ਵੀ ਸਾਬਕਾ ਅਤੇ ਮੌਜੂਦਾ ਮੁੱਖ ਮੰਤਰੀਆਂ, ਜੱਥੇਦਾਰਾਂ ਨੂੰ ਲਾਂਭੇ ਕਰਕੇ, ਕੌਮਾਂਤਰੀ ਕਾਨੂੰਨਾਂ ਅਧੀਨ ਸਿੱਖ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.