ਸੰਜੀਵ ਗੁਪਤਾ, ਜਗਰਾਓਂ : ਗੁਰਦੁਆਰਾ ਸ਼ੋ੍ਮਣੀ ਭਗਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਨੇ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ। ਗੁਰਦੁਆਰਾ ਸ਼ੋ੍ਮਣੀ ਭਗਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਮਰਜੋਤ ਸਿੰਘ ਕੈਂਥ ਨੇ ਦੱਸਿਆ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਐਤਵਾਰ 19 ਨਵੰਬਰ ਨੂੰ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਸ਼ੁੱਕਰਵਾਰ ਨੂੰ ਹੋਈ ਜਿਸ ਦੇ ਭੋਗ ਐਤਵਾਰ ਨੂੰ ਸਵੇਰੇ ਪਾਉਣ ਉਪਰੰਤ ਕੀਰਤਨ ਦਰਬਾਰ ਹੋਵੇਗਾ। ਉਨ੍ਹਾਂ ਦੱਸਿਆ ਪ੍ਰਧਾਨ ਗੁਰਦੀਪ ਸਿੰਘ ਜੱਸਲ ਸਰੀ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸਾਰੇ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਜੱਸਲ, ਕੈਸ਼ੀਅਰ ਗੁਰਸ਼ਰਨਜੀਤ ਸਿੰਘ ਜੱਸਲ, ਸੈਕਟਰੀ ਜਗਜੀਤ ਸਿੰਘ ਕੈਂਥ, ਹਰਪ੍ਰਰੀਤ ਸਿੰਘ ਬੱਬੂ, ਸਰਬਜੀਤ ਸਿੰਘ ਲੰਕਾ, ਵੀਰਪਾਲ ਸਿੰਘ ਜੱਸਲ, ਜਤਿੰਦਰ ਸਿੰਘ ਜੱਸਲ ਬਿੱਟੂ, ਬਲਜੀਤ ਸਿੰਘ ਜੱਸਲ ਵਿੱਕੀ, ਹਰਦੀਪ ਸਿੰਘ ਸਰਾਂ ਡੀਪੀ, ਹੈਪੀ ਨਾਵਲਟੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


