ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਮੈਂ ਦੁਖੀ ਹਾਂ ਕਿ ਬੰਗਾਲ ‘ਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਨੂੰ ਲੈ ਕੇ ਪੈਦਾ ਹੋਈ ਘਬਰਾਹਟ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਇੱਥੇ ਐੱਨ ਆਰ ਸੀ ਦੀ ਇਜਾਜ਼ਤ ਕਦੀ ਵੀ ਨਹੀਂ ਦਿਆਂਗਾ, ਮੇਰੇ ‘ਤੇ ਭਰੋਸਾ ਕਰੋ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਲੋਕਤੰਤਰ ‘ਚ ਵਿਰੋਧ ਮਹੱਤਵਪੂਰਨ ਹੁੰਦਾ ਹੈ, ਜਿਸ ਦਿਨ ਵਿਰੋਧ ਦਾ ਮੁੱਲ ਖ਼ਤਮ ਹੋ ਜਾਵੇਗਾ, ਭਾਰਤ ਨਹੀਂ ਰਹੇਗਾ। ਬੰਗਾਲ ‘ਚ ਲੋਕਤੰਤਰ ਦਾ ਅਸਿਤਤਵ ਅੱਜ ਵੀ ਹੈ, ਹਾਲਾਂਕਿ ਕੁਝ ਸਥਾਨਾਂ ‘ਤੇ ਲੋਕਤੰਤਰ ਨਹੀਂ ਹੈ। ਅਸੀਂ ਦੇਖਿਆ ਕਿ ਜਾਦਵਪੁਰ ਯੂਨੀਵਰਸਿਟੀ ‘ਚ ਕੀ ਹੋਇਆ। ਮਮਤਾ ਬੈਨਰਜੀ ਨੇ ਕਿਹਾ ਕਿ ਐੱਨ ਆਰ ਸੀ ਬੰਗਾਲ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਨਹੀਂ ਹੋਵੇਗਾ। ਅਸਾਮ ‘ਚ ਇਹ ‘ਅਸਾਮ ਸਮਝੌਤੇ’ ਦੇ ਕਾਰਨ ਹੋਇਆ। ਅਸਾਮ ਸਮਝੌਤਾ 1985 ‘ਚ ਤਤਕਾਲੀਨ ਰਾਜੀਵ ਗਾਂਧੀ ਸਰਕਾਰ ਅਤੇ ਆਲ ਅਸਾਮ ਸਟੂਡੈਂਟਸ ਯੂਨੀਅਨ ਵਿਚਾਲੇ ਹੋਇਆ ਸੀ। ਉਨ੍ਹਾ ਕਿਹਾ ਕਿਹਾ ਕਿ ਬੰਗਾਲ ‘ਚ ਐੱਨ ਆਰ ਸੀ ਨੂੰ ਲੈ ਕੇ ਭਾਜਪਾ ਡਰ ਦਾ ਮਾਹੌਲ ਬਣਾ ਰਹੀ ਹੈ, ਇਸ ਤੋਂ ਡਰਨ ਦੀ ਲੋੜ ਨਹੀਂ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


