ਤਰਨਤਾਰਨ ‘ਚ 525 ਗ੍ਰਾਮ ਅਫੀਮ ਸਣੇ ਪੰਜਾਬ ਪੁਲਿਸ ਦਾ ਕਾਂਸਟੇਬਲ ਗ੍ਰਿਫ਼ਤਾਰ, ਦੋ ਸਾਥੀ ਵੀ ਕਾਬੂ
ਤਰਨਤਾਰਨ: ਤਰਨਤਾਰਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਐੱਸਐੱਫ ਅਤੇ ਥਾਣਾ ਖਾਲੜਾ
ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਸਮੇਤ ਤਿੰਨ ਵਿਅਕਤੀਆਂ ਨੂੰ 525 ਗ੍ਰਾਮ
ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਗ੍ਰਿਫ਼ਤਾਰ ਕਾਂਸਟੇਬਲ ਅਮਰਜੀਤ ਸਿੰਘ ਸਾਬਕਾ ਕਾਂਗਰਸੀ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸੁਰੱਖਿਆ ਵਿੱਚ ਤਾਇਨਾਤ ਸੀ।ਮਿਲੀ ਜਾਣਕਾਰੀ ਮੁਤਾਬਕ ਬੀਐੱਸਐੱਫ ਅਤੇ
ਥਾਣਾ ਖਾਲੜਾ ਪੁਲਿਸ ਵੱਲੋਂ ਬਾਸਰਕੇ ਅੱਡੇ 'ਤੇ ਕੀਤੀ ਨਾਕਾਬੰਦੀ ਦੌਰਾਨ ਇੱਕ ਬਲੈਰੋ ਗੱਡੀ ਵਿੱਚੋਂ 525 ਗ੍ਰਾਮ ਅਫੀਮ
ਬਰਾਮਦ ਕੀਤੀ ਗਈ। ਪੁਲਿਸ ਨੇ ਮੌਕੇ ਤੋਂ ਕਾਂਸਟੇਬਲ ਅਮਰਜੀਤ ਸਿੰਘ ਸਮੇਤ ਕੁਲਦੀਪ ਸਿੰਘ ਅਤੇ ਜਗਬੀਰ ਸਿੰਘ ਨੂੰ
ਗ੍ਰਿਫ਼ਤਾਰ ਕਰ ਲਿਆ। ਤਿੰਨੇ ਮੁਲਜ਼ਮ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।



