ਦਲਜੀਤ ਸਿੰਘ ਦੁਸ਼ਾਂਝ
ਵੱਲੋਂ ਪਰਿਵੰਦਰ ਝੋਟਾ 'ਸ਼ਹੀਦ' ਕਰਾਰ; ਪਰਿਵਾਰ ਲਈ ਕੀਤੀ ਇਨਸਾਫ ਦੀ ਮੰਗ
ਸਿਨੇਮਾ ਕਦੇ ਵੀ ਲੋਕਾਂ ਤੋਂ ਵੱਡਾ ਨਹੀਂ ਹੋ ਸਕਦਾ: ਨੀਰੂ ਬਾਜਵਾ ਨੇ ਵੀ ਰੋਕੀ ਆਪਣੀ ਫ਼ਿਲਮ ਦੀ ਪ੍ਰਦਰਸ਼ਨੀ
ਮਾਨਸਾ:-ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਦਿਨੀਂ ਪੰਜਾਬ ਦੇ ਮਾਨਸਾ ਵਿੱਚ ਗੋਲੀਆਂ
ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ 'ਸ਼ਹੀਦ' ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ
ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਸਾਂਝੀ ਕੀਤੀ।
ਉਨ੍ਹਾਂ ਲਿਖਿਆ, "ਸ਼ਹੀਦ ਪਰਵਿੰਦਰ ਸਿੰਘ। ਦੁੱਖ ਦੀ ਇਸ ਘੜੀ ਵਿੱਚ ਪੂਰਾ ਪੰਜਾਬ ਪਰਿਵਾਰ ਦੇ ਨਾਲ ਹੈ। ਪਰਿਵਾਰ
ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।"ਸ ਦੌਰਾਨ ਐਤਵਾਰ ਨੂੰ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਝੋਟਾ ਦੇ
ਕਤਲ ਤੋਂ ਬਾਅਦ ਪੈਦਾ ਹੋਏ ਰੋਹ ਦੇ ਮੱਦੇਨਜ਼ਰ ਆਪਣੀ ਨਵੀਂ ਪੰਜਾਬੀ ਫ਼ਿਲਮ "ਥਾਪੀ" (ਜੋ 16 ਅਕਤੂਬਰ ਨੂੰ ਸਿਨੇਮਾਂ
ਘਰਾਂ ਵਿੱਚ ਰਿਲੀਜ਼ ਹੋਈ ਸੀ) ਦੀ ਪ੍ਰਦਰਸ਼ਨੀ ਫ਼ਿਲਹਾਲ ਰੋਕਣ ਦਾ ਫ਼ੈਸਲਾ ਕੀਤਾ ਹੈ।ਨੀਰੂ ਬਾਜਵਾ ਨੇ ਇੱਕ ਫੇਸਬੁੱਕ
ਪੋਸਟ ਵਿੱਚ ਕਿਹਾ, "ਅੱਜ ਅਸੀਂ ਜੋ ਕੁਝ ਵੀ ਹਾਂ, ਉਹ ਪੰਜਾਬ ਅਤੇ ਪੰਜਾਬੀਅਤ ਦੀ ਬਦੌਲਤ ਹਾਂ। 'ਥਾਪੀ' ਫ਼ਿਲਮ
ਬਣਾਉਣ ਦਾ ਮਕਸਦ ਵੀ ਇਹੀ ਸੀ ਕਿ ਪੰਜਾਬ ਦੇ ਖੇਤਾਂ ਵਿੱਚ ਮੁੜ ਤੋਂ ਰੌਣਕ ਪਰਤ ਆਵੇ। ਸਿਨੇਮਾ ਲੋਕਾਂ ਲਈ ਹੈ।
ਇਹ ਕਦੇ ਵੀ ਲੋਕਾਂ ਤੋਂ ਵੱਡਾ ਨਹੀਂ ਹੋ ਸਕਦਾ।"
ਉਨ੍ਹਾਂ ਕਿਹਾ, "ਅਸੀਂ ਹਰ ਪੱਖੋਂ ਪੰਜਾਬ ਦੇ ਨਾਲ ਖੜ੍ਹੇ ਹਾਂ, ਪੰਜਾਬ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਅੱਗੇ ਵੀ ਪੰਜਾਬ ਦੇ ਨਾਲ
ਖੜ੍ਹੇ ਰਹਾਂਗੇ।"
ਇਸ ਤੋਂ ਇਲਾਵਾ ਐਤਵਾਰ ਨੂੰ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਮਾਨਸਾ ਵਿਖੇ ਧਰਨਾ ਵਿੱਚ ਸ਼ਮੂਲੀਅਤ ਕੀਤੀ ਅਤੇ
ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਪਰਵਿੰਦਰ ਸਿੰਘ ਝੋਟਾ ਦੀ ਸ਼ਲਾਘਾ ਕੀਤੀ।



