Skip to content
Tuesday, October 20, 2026 14°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਫਰਾਂਸ ਦੇ ਕਈ ਸ਼ਹਿਰਾਂ ‘ਚ ਲੱਗੇਗਾ ਕਰਫਿਊ

By Admin Published 1 min read

ਪੈਰਿਸ : ਫਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਕਿਹਾ ਕਿ ਉਨ੍ਹਾ ਅਧਿਕਾਰੀਆਂ ਨੂੰ ਦੰਗਿਆਂ ਅਤੇ ਲੁੱਟ-

ਪਸੁੱਟ ਨੂੰ ਰੋਕਣ ਲਈ ਸਹਿਰਾਂ ਵਿੱਚ ਬਹੁਤ ਸੀਮਤ ਅਤੇ ਸਥਾਨਕ ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।

ਸਨਿੱਚਰਵਾਰ ਦੇਸ਼ ਭਰ ਵਿੱਚ ਸਿਟੀ ਹਾਲ, ਹੋਰ ਸਰਕਾਰੀ ਇਮਾਰਤਾਂ ਅਤੇ ਸੈਂਕੜੇ ਵਪਾਰਕ ਅਦਾਰਿਆਂ ਨੂੰ ਖਾਸ ਤੌਰ

`ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਹ ਨਿਰਦੇਸ਼ ਉਸ ਸਮੇਂ ਆਏ ਹਨ, ਜਦੋਂ ਗ੍ਰਹਿ ਮੰਤਰੀ ਲੋਰੇਂ ਨਨੇਜ਼ ਨੇ ਐਤਵਾਰ

ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਪਰ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਮਰਜੈਂਸੀ ਸਥਿਤੀ ਵਿੱਚ ਪੁਲਸ ਦੀਆਂ

ਜਰੂਰਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਹੈ। ਵਧਦੀ ਮਹਿੰਗਾਈ ਅਤੇ ਸਕੂਲਾਂ ਦੇ ਮਾੜੇ

ਹਾਲਾਤ ਖਿਲਾਫ ਦੇਸ਼ ਭਰ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਸਨਿੱਚਰਵਾਰ ਨੂੰ ਵੱਡੀ ਹਿੰਸਾ ਭੜਕੀ ਸੀ। ਐਤਵਾਰ ਸ਼ਾਮ ਨੂੰ

ਭੀੜ ਨੇ ਪੈਰਿਸ, ਲਿਓਨ, ਮਾਰਸੇਲ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ 'ਤੇ ਕੁੜੇਦਾਨਾਂ, ਸਾਈਕਲਾਂ ਅਤੇ ਹੋਰ ਚੀਜ਼ਾਂ ਨੂੰ

ਅੱਗ ਲਗਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟਿਆ। ਦੇਸ਼ ਭਰ ਵਿੱਚ ਘੱਟ-ਘੱਟ 2,100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ

ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp