ਟਾਈਗਰ ਸ਼ਰਾਫ ‘ਤੇ ਹਮਲਾ ਕਰਨ ਵਾਲੇ 3 ਗ੍ਰਿਫਤਾਰ
ਮੁੰਬਈ : ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਉੱਤੇ ਐਤਵਾਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਸ ਨੇ ਸੋਮਵਾਰ
ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚੋਂ ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈੱਸ ਵਿੱਚ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ
ਲਿਆ, ਜਿਨ੍ਹਾਂ ਵਿੱਚ ਇੱਕ ਨਾਬਾਲਗ ਹੈ। ਕੋਟਾ ਦੀ ਪੁਲਸ ਕਮਿਸ਼ਨਰ ਤੇਜਸਵਨੀ ਗੌਤਮ ਨੇ ਐੱਸ ਕਾਨਫਰੰਸ ਵਿੱਚ
ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਜਣਾ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ, ਜੋ ਕਿ ਲਾਰੈਂਸ ਬਿਸ਼ਨੋਈ
ਗੈਂਗ ਦਾ ਸਾਥੀ ਹੈ। ਇਸੇ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਕੋਟਾ ਪੁਲਸ ਨੇ ਰੇਲਵੇ ਸਟੇਸ਼ਨ ਤੇ 15 ਮਿੰਟ ਦੇ
ਛੋਟੇ ਜਿਹੇ ਅਪ੍ਰੇਸ਼ਨ ਦੌਰਾਨ ਤਿੰਨਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਬੇਗੂਸਰਾਏ ਦੇ ਰਿਤਿਕ ਉਰਫ
ਰੋਸ਼ਨ ਅਤੇ ਹਰਿਆਣਾ ਦੇ ਮਨੀਪਤ ਦੇ ਰਿਹਾਨ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣ ਆਇਆ ਕਿ ਇਹ
ਜੈਪੁਰ ਤੋਂ ਐੱਸ ਰਾਹੀਂ ਦਿੱਲੀ ਜਾ ਕੇ ਸਰਹੱਦ ਪਾਰ ਕਰਕੇ ਨੇਪਾਲ ਜਾਣਾ ਚਾਹੁੰਦੇ ਸਨ। ਹਾਲਾਂਕਿ ਇਨ੍ਹਾਂ ਕੋਲੋਂ ਕੋਈ
ਹਥਿਆਰ ਬਰਾਮਦ ਨਹੀਂ ਹੋਇਆ।



