ਮਨੀਪੁਰ ਦੇ ਹਾਲਾਤ ਫਿਰ ਵਿਗੜੇ
ਇੰਫਾਲ:-ਮਨੀਪੁਰ ਵਿੱਚ ਅਣਪਛਾਤਿਆ ਨੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰ ਰਹੇ ਤਿੰਨ ਵਿਅਕਤੀਆਂ ਦੀ
ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਦੋ ਲਾਸ਼ਾਂ ਰੱਖ ਕੇ ਵਿਰੋਧ
ਪ੍ਰਦਰਸ਼ਨ ਕੀਤਾ ।
ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਪੂਰਬੀ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਦੀ ਸਰਹੱਦ 'ਤੇ ਲੱਕੜਾਂ ਇਕੱਠੀਆਂ
ਕਰਨ ਵਾਲਿਆਂ ਦੇ ਇੱਕ ਸਮੂਹ 'ਤੇ ਕੀਤੀ ਗਈ ਗੋਲੀਬਾਰੀ ਵਿੱਚ ਤਿੰਨ ਜਣੇ ਜ਼ਖਮੀ ਵੀ ਹੋ ਗਏ ਅਤੇ ਤਿੰਨ ਲਾਪਤਾ
ਹਨ । ਇੱਕ ਅਧਿਕਾਰੀ ਨੇ ਦੱਸਿਆ ਕਿ ਅਰੁਬਮ ਰੋਨਿਲ (35) ਅਤੇ ਲੈਰੇਨਲਕਪਮ ਇਨਾਓਬੀ (51) ਦੀ ਮੌਕੇ 'ਤੇ
ਹੀ ਮੌਤ ਹੋ ਗਈ, ਜਦੋਂ ਕਿ ਖੇਤਰੀਮਾਯੁਮ ਸੁਸ਼ੀਲ (32) ਨੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ।
ਜ਼ਖਮੀਆਂ—ਐੱਨ ਸੂਰਜ (19), ਮੀਸਨਮ ਸੋਮੇਂਡਰੋ (53) ਅਤੇ ਕੇ ਬੋਸਨ (45) ਦਾ ਇਲਾਜ ਚੱਲ ਰਿਹਾ ਸੀ ।



