ਆਨਲਾਈਨ ਡੈਸਕ, ਨਵੀਂ ਦਿੱਲੀ : ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ‘ਭੂਲ ਭੁਲਈਆ’ ਤੇ ‘ਭੂਲ ਭੁਲਈਆ 2’ ਬਾਕਸ ਆਫਿਸ ‘ਤੇ ਹਿੱਟ ਰਹੀਆਂ ਹਨ। ਪਹਿਲੀ ਫਿਲਮ ਵਿੱਚ ਅਕਸ਼ੇ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ ਤੇ ਦੂਜੀ ਫਿਲਮ ਵਿੱਚ ਕਾਰਤਿਕ ਆਰੀਅਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਵਿੱਚ ਵੀ ਕਾਰਤਿਕ ਮੁੱਖ ਭੂਮਿਕਾ ਵਿੱਚ ਹਨ। ਫਿਲਮ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਜੋ ਪ੍ਰਸ਼ੰਸਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਵੇਗਾ।

ਦਰਅਸਲ ਖਬਰਾਂ ਹਨ ਕਿ ਸਾਰਾ ਅਲੀ ਖਾਨ ‘ਭੂਲ ਭੁਲਾਇਆ 3’ ‘ਚ ਕਾਰਤਿਕ ਆਰੀਅਨ ਨਾਲ ਨਜ਼ਰ ਆਵੇਗੀ। ਪਿਛਲੇ ਕਾਫੀ ਸਮੇਂ ਤੋਂ ‘ਭੂਲ ਭੁਲਾਇਆ 3’ ਨੂੰ ਲੈ ਕੇ ਚਰਚਾ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਇਸ ਵਾਰ ਤੱਬੂ ਮੰਜੁਲਿਕਾ ਦੇ ਰੋਲ ‘ਚ ਨਜ਼ਰ ਨਹੀਂ ਆਵੇਗੀ। ਤੱਬੂ ਨੇ ‘ਭੂਲ ਭੁਲਈਆ 2’ ਵਿੱਚ ਮੰਜੁਲਿਕਾ ਦੇ ਕਿਰਦਾਰ ਲਈ ਕਾਫੀ ਤਾਰੀਫਾਂ ਜਿੱਤੀਆਂ। ਹੁਣ ਸਾਰਾ ਦੇ ਆਉਣ ਦੀ ਮਹਿਜ਼ ਚਰਚਾ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।

ਹਾਰਰ ਫਿਲਮ ’ਚ ਕਾਰਤਿਕ ਨਾਲ ਦਿਖੇਗੀ ਸਾਰਾ ਅਲੀ ਖ਼ਾਨ ਦੀ ਜੋੜੀ

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਕਾਰਤਿਕ ਅਤੇ ਨਿਰਮਾਤਾ ਭੂਸ਼ਣ ਕੁਮਾਰ ਡਰਾਉਣੀ ਕਾਮੇਡੀ ਫਿਲਮ ‘ਭੂਲ ਭੁਲਾਇਆ 3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੋਵਾਂ ਨੇ ਸਕ੍ਰਿਪਟ ਨੂੰ ਲਾਕ ਵੀ ਕਰ ਦਿੱਤਾ ਹੈ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ ਤੋਂ ਸ਼ੁਰੂ ਹੋ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਰਾ ਅਲੀ ਖਾਨ ਨੂੰ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਲਈ ਚੁਣਿਆ ਗਿਆ ਹੈ। ਦੋਵੇਂ ਬਹੁਤ ਚੰਗੇ ਦੋਸਤ ਹਨ ਅਤੇ ਦੋਬਾਰਾ ਇਕ-ਦੂਜੇ ਨਾਲ ਫਿਲਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਹਾਲਾਂਕਿ ਅਧਿਕਾਰਤ ਘੋਸ਼ਣਾ ਦਾ ਅਜੇ ਇੰਤਜ਼ਾਰ ਹੈ।

ਦੀਵਾਲੀ ‘ਤੇ ਆ ਸਕਦੀ ਹੈ ਭੁੱਲ ਭੁਲਾਈਆ 3

ਉਮੀਦ ਹੈ ਕਿ ਕਾਰਤਿਕ ਤੇ ਸਾਰਾ ਸਟਾਰਰ ਫਿਲਮ ‘ਭੂਲ ਭੁਲਾਇਆ 3’ ਦੀ ਸ਼ੂਟਿੰਗ ਫਰਵਰੀ 2024 ਤੋਂ ਸ਼ੁਰੂ ਹੋ ਸਕਦੀ ਹੈ ਤੇ 2024 ਦੀਵਾਲੀ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕਾਰਤਿਕ ਅਤੇ ਸਾਰਾ ਇਮਤਿਆਜ਼ ਅਲੀ ਦੀ ਫਿਲਮ ‘ਲਵ ਆਜ ਕਲ’ (2020) ਵਿੱਚ ਇਕੱਠੇ ਨਜ਼ਰ ਆਏ ਸਨ। ਇਹ ਫਿਲਮ ਕੁਝ ਖਾਸ ਨਹੀਂ ਦਿਖਾ ਸਕੀ।

ਕਾਰਤਿਕ ਤੇ ਸਾਰਾ ਦਾ ਬ੍ਰੇਕਅੱਪ

ਸਾਰਾ ਤੇ ਕਾਰਤਿਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਫਿਲਮ ‘ਲਵ ਆਜ ਕਲ’ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਹਾਲਾਂਕਿ ਬ੍ਰੇਕਅੱਪ ਤੋਂ ਬਾਅਦ ਵੀ ਦੋਵੇਂ ਚੰਗੇ ਦੋਸਤ ਹਨ।