ਲੰਦਨ: ਇੰਗਲੈਂਡ ਦੀ ਫੌਜ ਨੇ ਉੱਥੇ ਵੱਸਦੇ ਸਿੱਖਾਂ ਨਾਲ ‘ਆਰਮਡ ਫੌਰਸਜ਼ ਕਾਵੀਨੈਂਟ’ ਨਾਮੀ ਇਤਿਹਾਸਕ ਸਮਝੌਤਾ ਕੀਤਾ ਹੈ। ਇਹ ਇਕਰਾਰ ਬ੍ਰਿਟਿਸ਼ ਡਿਫੈਂਸ ਸਕੱਤਰ ਮਾਈਕਲ ਫਾਲਨ ਨੇ ਪੇਸ਼ ਕੀਤਾ। ਇਸ ਸਮਝੌਤੇ ਨਾਲ ਸਿੱਖ ਭਾਈਚਾਰੇ ਤੇ ਬ੍ਰਿਟਿਸ਼ ਆਰਮੀ ਵਿਚਕਾਰ ਰਿਸ਼ਤੇ ਮਜ਼ਬੂਤ ਹੋਣ ਦੀ ਉਮੀਦ ਬੱਝੀ ਹੈ। ਬੀਤੇ ਵੀਰਵਾਰ ਨੂੰ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਇਸ ਸਮਝੌਤੇ ‘ਤੇ ਦੋਵਾਂ ਧਿਰਾਂ ਵੱਲੋਂ ਹਸਤਾਖਰ ਕੀਤੇ ਗਏ। ਮਾਈਕਲ ਫਾਲਨ ਨੇ ਕਿਹਾ, ”ਵਿਭਿੰਨ ਸਿਪਾਹੀਆਂ ਦੇ ਮਿਸ਼ਰਨ ਵਾਲੀ ਫੌਜ ਹੀ ਤਾਕਤਵਰ ਫੌਜ ਹੁੰਦੀ ਹੈ ਤੇ ਸਾਡੇ ਦਰਮਿਆਨ ਕੀਤਾ ਗਿਆ ਇਹ ਸਮਝੌਤਾ ਬ੍ਰਿਟਿਸ਼ ਫੌਜ ਦੇ ਚੰਗੇ ਪ੍ਰਦਰਸ਼ਨ ਦਾ ਸਬੂਤ ਦੇਵੇਗਾ।” ਉਨ੍ਹਾਂ ਕਿਹਾ, “ਵਿਸ਼ਵ ਦੇ ਇਤਿਹਾਸ ਦੀਆਂ ਜੰਗੀ ਸੇਵਾਵਾਂ ਵਿੱਚ ਸਿੱਖਾਂ ਦਾ ਯੋਗਦਾਨ ਬਹੁਤ ਸ਼ਾਨਦਾਰ ਹੈ। ਸਾਰਾਗੜੀ ਦੀ ਜੰਗ ਤੋਂ ਲੈ ਕੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਆਰਮੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਿੱਖ ਉਸ ਵੇਲੇ ਬ੍ਰਿਟੇਨ ਲਈ ਜਾਨਾਂ ਹੂਲ ਕੇ ਲੜੇ ਸਨ। ਅਸੀਂ ਆਪਣੇ ਪੁਰਾਣੇ ਰਿਸ਼ਤਿਆਂ ਵਾਂਗ ਹੁਣ ਵੀ ਸਿੱਖ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹੋਏ ਸਿੱਖਾਂ ਦੇ ਜੁਝਾਰੂਪਣ ਦਾ ਲਾਹਾ ਲੈ ਸਕਦੇ ਹਾਂ।” ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਬ੍ਰਿਟਿਸ਼ ਦੀ ਰਾਇਲ ਨੇਵੀ, ਫੌਜ ਤੇ ਰਾਇਲ ਏਅਰ ਫੋਰਸ ਵਿੱਚ ਤਕਰੀਬਨ 170 ਸਿੱਖ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


