Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਬੈਟਲ ਆਫ਼ ਸਾਰਾਗੜ੍ਹੀ’ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਵੇਗੀ: ਰਣਦੀਪ

By Admin Published 1 min read

ਅਦਾਕਾਰ ਰਣਦੀਪ ਹੁੱਡਾ ਨੇ ਕਿਹਾ ਹੈ ਕਿ ਉੁਨ੍ਹਾਂ ਦੀ ਆਉਣ ਵਾਲੀ ਇਤਿਹਾਸਕ ਫ਼ਿਲਮ ‘ਦੇ ਬੈਟਲ ਆਫ਼ ਸਾਰਾਗੜ੍ਹੀ’ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਵੇਗੀ। ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ ‘ਦ ਬੈਟਲ ਆਫ਼ ਸਾਰਾਗੜ੍ਹੀ’ ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬਰ ਵਿਚ ਹੀ ਸ਼ੁਰੂ ਹੋਣ ਵਾਲੀ ਸੀ ਪਰ ਨਿਰਮਾਤਾ ਅਤੇ ਨਿਰਦੇਸ਼ਕ ਵਿਚਕਾਰ ਬਜਟ ਨੂੰ ਲੈ ਕੇ ਅਸਹਿਮਤੀ ਹੋਣ ਕਾਰਨ ਇਹ ਸ਼ੁਰੂ ਨਹੀਂ ਹੋ ਸਕੀ। ਹੁੱਡਾ ਨੇ ਕਿਹਾ ਕਿ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਉਹ ਮੈਦਾਨ ਛੱਡ ਕੇ ਭੱਜਦੇ ਨਹੀਂ ਹਨ, ਠੀਕ ਇਸੇ ਤਰ੍ਹਾਂ ਅਸੀਂ ਵੀ ਫ਼ਿਲਮ ਨੂੰ ਨਹੀਂ ਛੱਡ ਰਹੇ ਹਾਂ। ਅਸੀਂ ਇਸ ਨੂੰ ਬਣਾਉਣ ਜਾ ਰਹੇ ਹਾਂ। ਇਹ ਫ਼ਿਲਮ ਸਾਲ 1897 ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਅਤੇ ਅਫ਼ਗ਼ਾਨ ਓਰਾਕਜ਼ਈ ਕਬਾਲੀਆਂ ਵਿਚਕਾਰ ਉੱਤਰ ਪੱਛਮੀ ਫ਼ਰੰਟੀਅਰ ਸੂਬਾ (ਹੁਣ ਪਾਕਿਸਤਾਨ ਦਾ ਖ਼ਬਰ ਪਖਤੂਨਖਵਾ) ਵਿਚ ਹੋਏ ਯੁੱਧ ‘ਤੇ ਆਧਾਰਤ ਹੈ। ਇਸ ਫ਼ਿਲਮ ਵਿਚ ਹੁੱਡਾ ਹਵਾਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp