Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕੰਮ ਉਹ ਹੀ ਕਰੋ ਜਿਸ ਦੀ ਦਿਲ ਗਵਾਹੀ ਭਰੇ : ਸ਼ਰਮੀਲਾ ਟੈਗੋਰ

By Admin Published 2 min read

— ਜੀਵਨ ‘ਚ ਸਫਲਤਾ ਪ੍ਰਾਪਤੀ ਦਾ ਕੋਈ ਮੂਲ ਮੰਤਰ ਨਹੀਂ ਹੈ। ਸਫਲ ਬਣਨ ਲਈ ਹਰ ਕਿਸੇ ਨੂੰ ਮਿਹਨਤ ਕਰਦੇ ਹੋਏ ਜੋਖਮ ਵੀ ਚੁੱਕਣਾ ਪੈਂਦਾ ਹੈ। ਔਰਤਾਂ ਦੇ ਲਈ ਬੱਚਿਆਂ ਦਾ ਪਾਲਣ-ਪੋਸ਼ਣ ਇਕ ਬਹੁਤ ਹੀ ਜ਼ਿੰਮੇਵਾਰੀ ਭਰਿਆ ਕੰਮ ਹੁੰਦਾ ਹੈ। ਬੱਚਿਆਂ ਦੇ ਨਾਲ ਜਨਮ ਤੋਂ 6 ਸਾਲ ਤੱਕ ਬਿਤਾਏ ਸਮੇਂ ‘ਚ ਮਾਤਾ-ਪਿਤਾ ਨੂੰ ਉਨ੍ਹਾਂ ਦੇ ਸੁਭਾਅ ਦੀ ਜਾਣਕਾਰੀ ਹੋ ਜਾਂਦੀ ਹੈ ਜਿਸ ਦੇ ਮੁਤਾਬਕ ਹੀ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਇਹ ਗੱਲ ਬਾਲੀਵੁੱਡ ਅਭਿਨੇਤਰੀ ਸ਼ਰਮੀਲਾ ਟੈਗੋਰ ਨੇ ਕਹੀ।

ਫਿੱਕੀ ਫਲੋ ਦੇ ਸਮਾਗਮ ‘ਚ ਖਾਸ ਮਹਿਮਾਨ ਵਜੋਂ ਪੁੱਜੀ ਸ਼ਰਮੀਲਾ ਟੈਗੋਰ ਨੇ ਕਿਹਾ ਕਿ ਲੁਧਿਆਣਾ ਆਉਣਾ ਉਨ੍ਹਾਂ ਲਈ ਕਾਫੀ ਯਾਦਗਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੀਵਨ ‘ਚ ਸਹੀ ਗਲਤ ਦੀ ਚੋਣ ਸਾਨੂੰ ਆਪ ਕਰਨੀ ਹੁੰਦੀ ਹੈ। ਗ੍ਰਹਿਸਥੀ ਜੀਵਨ ਅਤੇ ਫਿਲਮ ਕੈਰੀਅਰ ਦੌਰਾਨ ਕਈ ਵਾਰ ਜੀਵਨ ‘ਚ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਹੁਣ ਉਨ੍ਹਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ, ਜਿਸ ਦੇ ਮੱਦੇਨਜ਼ਰ ਫੈਸਲਾ ਲੈਂਦੇ ਹੋਏ ‘ਖਿਲੌਨਾ’ ਵਰਗੀਆਂ ਕਈ ਵੱਡੇ ਪਰਦੇ ਦੀਆਂ ਫਿਲਮਾਂ ਨੂੰ ਸਮੇਂ ਦੀ ਮੰਗ ਸਮਝਦੇ ਹੋਏ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਜੀਵਨ ‘ਚ ਪੈਸਾ ਸਭ ਕੁਝ ਨਹੀਂ ਹੁੰਦਾ। ਆਪਣੇ ਫਿਲਮੀ ਕੈਰੀਅਰ ‘ਚ ਕਈ ਵਾਰ ਫਿਲਮਾਂ ਦੇ ਲਈ ਬਹੁਤ ਵੱਡੀ ਰਕਮ ਆਫਰ ਹੋਣ ਦੇ ਬਾਵਜੂਦ ਕਿਰਦਾਰ ਉਨ੍ਹਾਂ ਦੇ ਮੁਤਾਬਕ ਨਾ ਹੋਣ ਕਾਰਨ ਉਨ੍ਹਾਂ ਨੇ ਕੰਮ ਨਹੀਂ ਕੀਤਾ। ਇਸ ਲਈ ਆਮ ਜੀਵਨ ‘ਚ ਵੀ ਸਾਨੂੰ ਉਹੀ ਕੰਮ ਕਰਨਾ ਚਾਹੀਦਾ ਹੈ, ਜਿਸ ਦੀ ਦਿਲ ਗਵਾਹੀ ਭਰੇ।

ਸ਼ਰਮੀਲਾ ਟੈਗੋਰ ਅੱਜ ਫਿੱਕੀ ਫਲੋ ‘ਚ ਲੇਖਿਕਾ ਗੂੰਜਨ ਜੈਨ ਦੀ ਦੇਸ਼ ਦੀਆਂ ਕੰਮਕਾਜੀ ਔਰਤਾਂ ‘ਤੇ ਆਧਾਰਿਤ ਪੁਸਤਕ ‘ਸ਼ੀ ਵਾਸ ਸ਼ੀ ਲੀਡਸ’ ਨੂੰ ਲੈ ਕੇ ਰੱਖੇ ਗਏ ‘ਪਰਸਯੂ ਆਫ ਸਕਸੈੱਸ’ ਸਮਾਗਮ ਵਿਚ ਕਾਰਪੋਰੇਟ ਸੈਕਟਰ ਦੀਆਂ ਔਰਤਾਂ ਨਾਲ ਰੂ-ਬ-ਰੂ ਹੋਈ। ਇਸ ਮੌਕੇ ਫਿੱਕੀ ਫਲੋ ਲੁਧਿਆਣਾ ਚੈਪਟਰ ਦੀ ਮੁਖੀ ਸਵਿਤਾ ਅਗਰਵਾਲ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰਸ਼ੰਸਕਾਂ ਨੇ ਸ਼ਰਮੀਲਾ ਟੈਗੋਰ ਨੂੰ ਪੋਟਰੇਟ ਤੇ ਪੇਂਟਿੰਗ ਭੇਟ ਕੀਤੀ। ਮੀਨਾਕਸ਼ੀ ਨੇ ਉਨ੍ਹਾਂ ਦੇ ਨਾਂ ਦੀ ਕਵਿਤਾ ਪੜ੍ਹੀ। ਤਰੁਣਾ ਨੇ ਪੋਟਰੇਟ ਬਣਾਇਆ। ਮ੍ਰਿਦੁਲਾ ਜੈਨ, ਰਜਨੀ ਵੈਕਟਰ ਨੇ ਤਰੁਣ ਅਤੇ ਮੀਨਾਕਸ਼ੀ ਨੂੰ ਗ੍ਰੀਨ ਸਰਟੀਫਿਕੇਟ ਦਿੱਤਾ। ਇਸ ਮੌਕੇ ਡਿਜ਼ਾਇਨ ਸੋਨੂੰ ਗਾਂਧੀ, ਪੰਕਜ ਜੈਨ, ਡਾ. ਜਿਤੇਸ਼ ਜੈਨ, ਗਗਨ ਗੋਇਲ, ਅਮਿਤ ਅਗਰਵਾਲ, ਅਸ਼ੋਕ ਜੈਨ, ਧਰਮਪਾਲ ਵੈਕਟਰ, ਅਮ੍ਰਿਤਾ ਅਗਰਵਾਲ, ਨਿਧੀ ਅਗਰਵਾਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp