Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਬਾਹੂਬਲੀ 2′ ਦੇ ਨਵੇਂ ਪੋਸਟਰ ‘ਚ ਕਟੱਪਾ ਦੀ ਗੋਦ ‘ਚ ਬਾਹੂਬਲੀ, ਦੇਖ ਕੇ ਇੰਤਜ਼ਾਰ ਕਰਨਾ ਹੋਵੇਗਾ ਹੋਰ ਵੀ ਮੁਸ਼ਕਿਲ

By Admin Published 2 min read

ਫਿਲਮਕਾਰ ਐੱਸ. ਐੱਸ. ਰਾਜਾਮੌਲੀ ਦੀ ਫਿਲਮ ‘ਬਾਹੂਬਲੀ : ਦਿ ਕਨਕਲੂਜ਼ਨ’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਰਿਹਾ ਟਰੇਲਰ 16 ਮਾਰਚ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਫਿਲਮ ਦਾ ਇੰਤਜ਼ਾਰ ਪਿਛਲੇ 2 ਸਾਲਾਂ ਤੋਂ ਹੋ ਰਿਹਾ ਹੈ। ਖਾਸ ਕਰ ਕੇ ਇਹ ਦੇਖਣ ਲਈ ਕਿ ਆਖਿਰਕਾਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। ਹੁਣ ‘ਬਾਹੂਬਲੀ 2’ ਜਾ ਜੋ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਉਸ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਦਾ ਇੰਤਜ਼ਾਰ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਜੀ ਹਾਂ ‘ਬਾਹੂਬਲੀ 2’ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਇਹ ਪੋਸਟਰ ਲਾਂਚ ਕੀਤਾ ਹੈ, ਜਿਸ ‘ਚ ਕਟੱਪਾ ਦੀ ਗੋਦ ‘ਚ ਬਾਹੂਬਲੀ ਹੈ ਅਤੇ ਥੱਲੇ ਕਟੱਪਾ ਦੀ ਬਾਹੂਬਲੀ ਨੂੰ ਮਾਰਦੇ ਦੀ ਤਸਵੀਰ ਹੈ। ਇਹ ਪੋਸਟਰ ਹੁਣ ਤੱਕ ਆਏ ਸਾਰੇ ਪੋਸਟਰਾਂ ਤੋਂ ਜ਼ਿਆਦਾ ਦਿਲਚਸਪ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਐੱਸ. ਐੱਸ. ਰਾਜਾਮੌਲੀ ਨੇ ਲਿਖਿਆ ਵੀ ਹੈ ਠਹੲ ਬੋੇ ਹੲ ਰੳਸਿੲਦ..ਠਹੲ ਮੳਨ ਹੲ ਕਲਿਲੲਦ।

ਜ਼ਿਕਰਯੋਗ ਹੈ ਕਿ ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਅਤੇ ਫਿਲਮ ਦਾ ਪੋਸਟਰ ਆਉਣ ਤੋਂ ਬਾਅਦ ਪੱਕਾ ਹੋ ਗਿਆ ਹੈ ਕਿ ਫਿਲਮ ਦਾ ਟਰੇਟਲ 16 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਸਵੇਰੇ 9 ਵਜੇ ਤੋਂ 10 ਵਜੇ ‘ਚ ਤੇਲੰਗਨਾ ਅਤੇ ਅੰਧਰਾਪ੍ਰੇਦਸ਼ ਦੇ ਥਿਏਟਰਾਂ ‘ਚ ਰਿਲੀਜ਼ ਕੀਤਾ ਜਾਵੇਗਾ। ਉਸ ਦਿਨ ਸ਼ਾਮ 5 ਵਜੇ ਆਨਲਾਈਨ ਟਰੇਟਲ ਰਿਲੀਜ਼ ਕੀਤਾ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp