Skip to content
Thursday, October 29, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੇਗੂਸਰਾਏ ਵਿੱਚ ‘ਦੇਸ਼ਧ੍ਰੋਹੀਆਂ’ ਲਈ ਜਗ੍ਹਾ ਨਹੀਂ

By Admin Published 2 min read

ਬੇਗੂਸਰਾਏ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ਰਲੇ ਹੋਏ ਹਨ ਤੇ ਅਜਿਹੇ ਲੋਕਾਂ ਦੇ ਨਾਲ ਹਨ ਜੋ ਕਹਿੰਦੇ ਹਨ ਕਿ ਕਸ਼ਮੀਰ ਦਾ ਵੱਖ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ ਪਰ ਕਸ਼ਮੀਰ ਨੂੰ ਭਾਰਤ ਤੋਂ ਕੋਈ ਵੱਖ ਨਹੀਂ ਕਰ ਸਕਦਾ। ਬੇਗੂਸਰਾਏ ਵਿਚ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਸਮਰਥਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੇ ਨਾਲ ਇਸ ਚੋਣ ਵਿਚ ਨੈਸ਼ਨਲ ਕਾਨਫ਼ਰੰਸ ਵੀ ਆਈ ਹੈ। ਇਹ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਵਾਲਿਆਂ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਚਾਹੁੰਦੇ ਹਨ ਕਿ ਕਸ਼ਮੀਰ ਦਾ ਵੱਖ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਜਦ ਤੱਕ ਪਾਰਟੀ ਦੇ ਇਕ ਵੀ ਵਰਕਰ ਦੇ ਸਰੀਰ ਵਿਚ ਸਾਹ ਬਾਕੀ ਹੈ, ਉਦੋਂ ਤੱਕ ਕਸ਼ਮੀਰ ਨੂੰ ਭਾਰਤ ਤੋਂ ਕੋਈ ਵੱਖ ਨਹੀਂ ਕਰ ਸਕਦਾ। ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਬੇਗੂਸਰਾਏ ਵਿਚ ਗਿਰੀਰਾਜ ਸਿੰਘ ਦਾ ਮੁਕਾਬਲਾ ਰਾਸ਼ਟਰੀ ਜਨਤਾ ਦਲ ਦੇ ਤਨਵੀਰ ਹਸਨ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕਨ੍ਹੱਈਆ ਕੁਮਾਰ ਨਾਲ ਹੈ। ਸ਼ਾਹ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਮੁੱਦਾ ਵਿਕਾਸ ਦਾ ਹੈ, ਗਰੀਬ ਦੀ ਭਲਾਈ ਦਾ ਹੈ। ਕਨ੍ਹੱਈਆ ਦੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ ਇਹ ਦਿਨਕਰ ਜੀ ਦੀ ਧਰਤੀ ਹੈ, ਇੱਥੇ ਦੇਸ਼ਧ੍ਰੋਹੀਆਂ ਲਈ ਕੋਈ ਥਾਂ ਨਹੀਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp