Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ 3 ਉਮੀਦਵਾਰਾਂ ਦੇ ਐਲਾਨ ਮਗਰੋਂ ਬੀਜੇਪੀ ‘ਚ ਭੂਚਾਲ

By uscreative Published 1 min read

ਚੰਡੀਗੜ੍ਹ: ਪੰਜਾਬ ਵਿੱਚ ਆਪਣੇ ਕੋਟੇ ਦੀਆਂ ਤਿੰਨ ਸੀਟਾਂ ‘ਤੇ ਉਮੀਦਵਾਰਾਂ ਦੇ ਐਲਾਨ ਮਗਰੋਂ ਬੀਜੇਪੀ ਵਿੱਚ ਭੂਚਾਲ ਆ ਗਿਆ ਹੈ। ਟਿਕਟਾਂ ਦੀ ਉਮੀਦ ਲਾਈ ਬੈਠੇ ਲੀਡਰਾਂ ਨੇ ਸ਼ਰੇਆਮ ਬਗਾਵਤ ਕਰ ਦਿੱਤੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ ਤੇ ਬਾਹਰੀ ਉਮੀਦਵਾਰਾਂ ਦੇ ਐਲਾਨ ਕਰਕੇ ਬੀਜੇਪੀ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾਂ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਗਏ ਹਨ।ਹੁਣ ਵਿਰੋਧੀ ਧਿਰਾਂ ਤੇ ਹਮਲਾ ਕਰਨ ਦੀ ਥਾਂ ਬੀਜੇਪੀ ਲੀਡਰਾਂ ਨੇ ਆਪਣੇ ਹੀ ਉਮੀਦਵਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਗੁਰਦਾਸਪੁਰ ਤੋਂ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਬਾਗੀ ਹੋ ਗਏ ਹਨ। ਜਦੋਂਕਿ ਅੰਮ੍ਰਿਤਸਰ ਭਾਜਪਾ ਦੇ ਸਾਬਕਾ ਉੱਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਪਾਰਟੀ ਉਮੀਦਵਾਰ ਦਾ ਬਾਈਕਾਟ ਕਰ ਦਿੱਤਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp