Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀ. ਸੀ. ਦੇ ਪ੍ਰਿੰਸ ਜੌਰਜ ‘ਚ ਬਣਾਈ ਗਈ ਲੱਕੜ ਦੀ ਲੈਬ ਬਣੀ ਆਕਰਸ਼ਣ ਦਾ ਕੇਂਦਰ

By Admin Published 1 min read

ਪ੍ਰਿੰਸ ਜੌਰਜ— ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ‘ਚ ਬਣਾਈ ਗਈ ਲੱਕੜ ਦੀ ਲੈਬ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਹ ਯੂਨੀਵਰਸਿਟੀ ਲੱਕੜ ਦੇ ਡਿਜ਼ਾਈਨ ਪ੍ਰੋਗਰਾਮ ਵਿਚ ਇੰਜ਼ੀਨੀਅਰਿੰਗ ਕਰਨ ਵਾਲੇ ਵਿਦਿਆਰਥੀਆਂ ਲਈ ਇਸਤੇਮਾਲ ਕੀਤੀ ਜਾਵੇਗੀ।

ਇਹ ‘ਵੂਡ ਇਨੋਵੇਸ਼ਨ ਅਤੇ ਡਿਜ਼ਾਈਨ ਸੈਂਟਰ ਲੈਬ’ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਹੈ। ਇਸ ਵਿਚ ਵਿਦਿਆਰਥੀਆਂ ਨੂੰ ਲੱਕੜ ਦੇ ਨਵੇਂ ਡਿਜ਼ਾਈਨ ਬਣਾਉਣ ਬਾਰੇ ਦੱਸਿਆ ਜਾਵੇਗਾ। ਇਸ ਬਾਰੇ ਨਵੀਂ ਖੋਜ ਕੀਤੀ ਜਾਵੇਗੀ। ਫਿਲਹਾਲ ਇਸ ਪ੍ਰੋਗਰਾਮ ਵਿਚ 11 ਵਿਦਿਆਰਥੀ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 60 ਹੋਵੇਗੀ। ਅੱਠ ਮੰਜ਼ਿਲਾਂ ਇਹ ਇਮਾਰਤ ਦੁਨੀਆ ਦੀਆਂ ਸਭ ਤੋਂ ਉੱਚੀਆਂ ਲੱਕੜ ਦੀਆਂ ਇਮਾਰਤਾਂ ਵਿਚ ਸ਼ਾਮਲ ਹੈ। ਇਸ ਇਮਾਰਤ ਦੇ ਪਹਿਲੀਆਂ ਤਿੰਨ ਮੰਜ਼ਿਲਾਂ ਯੂਨੀਵਰਸਿਟੀ ਪ੍ਰੋਗਰਾਮਾਂ ਲਈ ਇਸਤੇਮਾਲ ਕੀਤੀਆਂ ਜਾਣਗੀਆਂ। ਚੌਥੀ ਮੰਜ਼ਿਲ ‘ਤੇ ਯੂਨੀਵਰਸਿਟੀ ਆਫ ਆਰਟ ਐਂਡ ਡਿਜ਼ਾਈਨ ਦਾ ਕੈਂਪਸ ਹੋਵੇਗਾ। ਇਮਾਰਤ ਦੀਆਂ ਬਾਕੀ ਮੰਜ਼ਿਲਾਂ ਸਰਕਾਰੀ ਦਫਤਰਾਂ ਲਈ ਰੱਖੀਆਂ ਜਾਣਗੀਆਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp